ਜਲੰਧਰ 26 ਅਕਤੂਬਰ ਮੀਨਾ ਪਰਮਾਰ ਫੌਨਡੇਸ਼ਨ ਯੂਕੇ ਦੀ ਸਰਪ੍ਰਸਤੀ ਹੇਠ ਸਲਾਨਾ ਇਨਾਮ ਵੰਡ ਪ੍ਰੋਗਰਾਮ ਰਾਜਪੂਤ ਭਵਨ ਲੱਧੇਵਾਲੀ ਵਿਖੇ ਕਰਵਾਏ ਗਏ। ਜਿਸ ਵਿੱਚ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ। ਦੋ ਮਹਾਨ ਵਿਅਕਤੀਆਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ
ਸ. ਭੁਪਿੰਦਰ ਸਿੰਘ ਮਿਨਹਾਸ ਸਾਬਕਾ ਚੇਅਰਮੈਨ ਮਹਾਂਰਾਸ਼ਟਰ ਗੁਰਦੁਆਰਾ ਬੋਰਡ
ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਸਿੱਖੀ ਪ੍ਰਚਾਰ, ਸਮਾਜ ਭਲਾਈ ਕੰਮ ਅਤੇ ਸੇਵਾ ਕਾਰਜਾਂ ਵਿੱਚ ਹਮੇਸ਼ਾ ਵਧ ਚੜ੍ਹ ਕੇ ਹਿੱਸਾ ਪਾਇਆ।
ਦੂਸਰੇ ਸ. ਪਰਮਜੀਤ ਸਿੰਘ ਸਰੋਆ
ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਿੱਖ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਦੇ ਅਹੁਦੇ ਤੋਂ ਰਿਟਾਇਰ ਹੋਏ। ਜਿੱਥੇ ਉਨ੍ਹਾਂ ਨੇ ਸਾਰੀ ਉਮਰ ਸਿੱਖੀ ਦੇ ਪ੍ਰਚਾਰ ਤੇ ਲਾ ਦਿੱਤੀ ਉੱਥੇ ਉਨ੍ਹਾਂ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਕਈ ਕਿਤਾਬਾਂ ਵੀ ਲਿਖੀਆਂ।
ਇਸ ਤੋਂ ਇਲਾਵਾ ਪੰਜ ਹੋਣਹਾਰ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਇੱਕ ਯਾਦਗਾਰੀ ਸ਼ੀਲਡ ਅਤੇ ਉਨ੍ਹਾਂ ਦੀ ਹੌਂਸਲਾ ਵਧਾਈ ਲਈ 10-10 ਹਜ਼ਾਰ ਰੁਪਏ ਦੇ ਨਕਦ ਇਨਾਮ ਵੀ ਦਿੱਤੇ ਗਏ। ਬੱਚਿਆਂ ਵਿੱਚ
ਬਬੀਤਾ ਜਸਵਾਲ ਪਿੰਡ ਭਾਮ ਜ਼ਿਲ੍ਹਾ ਹੁਸ਼ਿਆਰਪੁਰ
ਜਿਸ ਨੇ ਪੜ੍ਹਾਈ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ
ਮਨਜੋਤ ਮਿਨਹਾਸ ਜਿਸ ਨੇ ਪੜ੍ਹਾਈ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ
ਮਹਿਕ ਠਾਕੁਰ ਨੇ ਵੀ ਪੜ੍ਹਾਈ ਵਿਚੋਂ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ
ਜਸਕਰਨਜੋਤ ਸਿੰਘ ਰਾਠੌਰ ਪਿੰਡ ਖਰਾਜਪੁਰ ਨੂੰ ਏਸ਼ੀਅਨ ਚੈਮਪੀਅਨ ਹੋਣ ਲਈ ਸਨਮਾਨਿਤ ਕੀਤਾ ਗਿਆ ਜਿਸ ਨੇ ਕਿੱਕ ਬਾਕਸਗ ਵਿੱਚ ਏਸ਼ੀਅਨ ਖੇਡਾਂ ਵਿਚੋਂ ਸੋਨ ਤਮਗਾ ਜਿੱਤਿਆ
ਚਰਨਪ੍ਰੀਤ ਸਿੰਘ ਰਾਠੌਰ ਪਿੰਡ ਖਰਾਜਪੁਰ ਜਿਸ ਨੇ ਨੈਸ਼ਨਲ ਖੇਡਾਂ ਵਿੱਚ ਦੋ ਕਾਂਸੀ ਤਮਗੇ ਜਿੱਤੇ।
ਦਲਵਿੰਦਰ ਸਿੰਘ ਪਰਮਾਰ ਯੂਕੇ ਦੀ ਅਗਵਾਈ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਸਤਿੰਦਰ ਸਿੰਘ ਪ੍ਰਹਾਰ ਇਟਲੀ,ਪੁਨੀਤ ਸਿੰਘ ਮਿਨਹਾਸ,ਇੰਦਰਜੀਤ ਕੌਰ ਮੁੰਬਈ,ਪਰਮਜੀਤ ਸਿੰਘ ਸਰੋਆ,ਜਗਜੀਤ ਸਿੰਘ ਮਿਨਹਾਸ,ਐਡਵੋਕੇਟ ਹਰਜੀਤ ਸਿੰਘ ਮਿਨਹਾਸ,ਰਵਿੰਦਰ ਸਿੰਘ ਭੱਟੀ,ਨਛੱਤਰ ਸਿੰਘ ਭੱਟੀ ਇਲਾਕੇ ਦੇ ਪੰਚ ਸਰਪੰਚ ਸ਼ਾਮਲ ਹੋਏ
ਸਾਰੇ ਪਤਵੰਤੇ ਸੱਜਣਾ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਪ੍ਰੋਗਰਾਮ ਦੀ ਚੜ੍ਹਦੀ ਕਲਾ ਕੀਤੀ।


