• About Us
  • Contact
  • Privacy Policy
  • Terms and Conditions
Wednesday, November 11, 2026
  • Login
  • Register
Page3News Worldwide
  • Home
  • E-Paper
  • Subscriptions
  • Countries
    • USA
    • Canada
    • India
    • Balochistan
    • Thailand
    • UK
    • Australia
  • Language Wise News
    • Thai News
    • Punjabi News
    • Hindi News
  • Other News
    • World News
    • Latest Movie Reviews
    • Culture
    • Finance
    • Hollywood
    • Business
    • Entertainment
    • Sports
    • Lifestyle
    • Fashion
    • food
    • Health
    • Travel
    • Politics
    • Science
    • Tech
  • Multilingual Editorial
    • English Editorials
    • Thai Editorials
    • Hindi Editorials
    • Punjabi Editorials
    • Page3News Special
No Result
View All Result
  • Home
  • E-Paper
  • Subscriptions
  • Countries
    • USA
    • Canada
    • India
    • Balochistan
    • Thailand
    • UK
    • Australia
  • Language Wise News
    • Thai News
    • Punjabi News
    • Hindi News
  • Other News
    • World News
    • Latest Movie Reviews
    • Culture
    • Finance
    • Hollywood
    • Business
    • Entertainment
    • Sports
    • Lifestyle
    • Fashion
    • food
    • Health
    • Travel
    • Politics
    • Science
    • Tech
  • Multilingual Editorial
    • English Editorials
    • Thai Editorials
    • Hindi Editorials
    • Punjabi Editorials
    • Page3News Special
No Result
View All Result
Page3News Worldwide
No Result
View All Result
Home Punjabi Editorials

ਗੁਰੂ ਨਾਨਕ ਦੇਵ ਜੀ ਦੇ ਮਾਰਗ ਉੱਤੇ ਚੱਲ ਕੇ ਕਿਵੇਂ ਬਣੀਏ ਰੱਬ ਦੇ ਫ਼ਰਿਸ਼ਤੇ ॥

by Page 3 News International Desk
November 10, 2026
in Punjabi Editorials, Punjabi News
0
0
SHARES
2
VIEWS
Share on FacebookShare on TwitterShare on WhatsappShare on TelegramShare on LineShare on Email

ਡਾ. ਇਕਬਾਲ ਸਿੰਘ ਲਾਲਪੁਰਾ

ਮਨੁੱਖ ਮੁੱਢ ਤੋਂ ਹੀ ਪਰਮਾਤਮਾ ਦੀ ਪ੍ਰਾਪਤੀ ਅਤੇ ਸੁਖੀ ਜੀਵਨ ਦੀ ਭਾਲ ਵਿੱਚ ਯਤਨਸ਼ੀਲ ਰਿਹਾ ਹੈ। ਵੱਖ-ਵੱਖ ਯੁੱਗਾਂ ਵਿੱਚ ਇਸ ਮੰਤਵ ਲਈ ਅਨੇਕਾਂ ਰਸਤੇ ਅਪਣਾਏ ਗਏ। ਕਿਤੇ ਮੌਨ ਧਾਰਨ ਕਰਨਾ, ਕਿਤੇ ਗ਼ਮ ਅਤੇ ਉਦਾਸੀ ਵਿੱਚ ਰਹਿਣਾ, ਕਿਤੇ ਗ੍ਰਹਿਸਥ ਜੀਵਨ ਦਾ ਤਿਆਗ ਕਰਨਾ, ਕਿਤੇ ਨਗਨ ਰਹਿਣਾ ਅਤੇ ਕਿਤੇ ਭੋਜਨ ਦਾ ਤਿਆਗ ਕਰਨਾ ਅਧਿਆਤਮਿਕਤਾ ਦੇ ਸਾਧਨ ਮੰਨੇ ਜਾਂਦੇ ਸਨ। ਇਨ੍ਹਾਂ ਵਿੱਚੋਂ ਕਈ ਤਰੀਕੇ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਚਲਿਤ ਹਨ।

ਪਰ ਕਲਯੁਗ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਇੱਕ ਨਵੀਂ ਅਤੇ ਨਿਵੇਕਲੀ ਜੀਵਨ-ਜਾਚ ਬਖ਼ਸ਼ੀ। ਉਨ੍ਹਾਂ ਨੇ ਸਮਝਾਇਆ ਕਿ ਪਰਮਾਤਮਾ ਦੀ ਪ੍ਰਾਪਤੀ ਲਈ ਸੰਸਾਰ, ਪਰਿਵਾਰ ਅਤੇ ਜੀਵਨ ਦੀਆਂ ਖੁਸ਼ੀਆਂ ਦਾ ਤਿਆਗ ਕਰਨ ਦੀ ਲੋੜ ਨਹੀਂ। ਮਨੁੱਖ ਗੁਰੂ ਦੇ ਮਾਰਗ ਉੱਤੇ ਚੱਲਦਿਆਂ, ਗ੍ਰਹਿਸਥ ਜੀਵਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ, ਹੱਸਦਿਆਂ-ਖੇਡਦਿਆਂ, ਕਿਰਤ ਕਰਦਿਆਂ ਅਤੇ ਸਮਾਜ ਦੀ ਸੇਵਾ ਕਰਦਿਆਂ ਵੀ ਪ੍ਰਭੂ ਨਾਲ ਜੁੜ ਸਕਦਾ ਹੈ।

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿੱਚ ਇਸ ਜੀਵਨ-ਦਰਸ਼ਨ ਨੂੰ ਬਹੁਤ ਸੁੰਦਰ ਢੰਗ ਨਾਲ ਅੰਕਿਤ ਕੀਤਾ ਹੈ। ਉਨ੍ਹਾਂ ਦੀ ਬਾਣੀ ਸਾਨੂੰ ਦੱਸਦੀ ਹੈ ਕਿ ਮਨੁੱਖ ਨੂੰ ਗੁਰੂ ਦੇ ਮਾਰਗ ਉੱਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ।

ਇਸ ਮਾਰਗ ਦਾ ਮੂਲ ਸਿਧਾਂਤ ਤਿਆਗ ਨਹੀਂ, ਸੰਤੋਖ ਹੈ। ਸੰਸਾਰ ਤੋਂ ਦੂਰੀ ਨਹੀਂ, ਸਮਾਜ ਨਾਲ ਸਾਂਝ ਹੈ। ਕੇਵਲ ਆਪਣੀ ਮੁਕਤੀ ਦੀ ਇੱਛਾ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਭਲੇ ਦੀ ਭਾਵਨਾ ਹੈ।

ਸਿੱਖ ਦਾ ਜੀਵਨ ਸਿਰਫ਼ ਆਪਣੇ ਸੁਖ ਲਈ ਨਹੀਂ ਹੈ। ਸਿੱਖ ਬਣਿਆ ਹੀ ਪਰਉਪਕਾਰ ਲਈ ਹੈ। ਗੁਰਬਾਣੀ ਦਾ ਫੁਰਮਾਨ ਹੈ:

ਜਨ ਪਰਉਪਕਾਰੀ ਆਏ ॥

ਮਨੁੱਖ ਦਾ ਜਨਮ ਦੂਜਿਆਂ ਦੇ ਕੰਮ ਆਉਣ, ਦੁਖੀਆਂ ਦਾ ਦੁੱਖ ਵੰਡਾਉਣ, ਕਮਜ਼ੋਰਾਂ ਦੀ ਰੱਖਿਆ ਕਰਨ ਅਤੇ ਸਮਾਜ ਵਿੱਚ ਪਿਆਰ, ਨਿਆਂ ਤੇ ਸੁਰੱਖਿਆ ਦਾ ਵਾਤਾਵਰਨ ਬਣਾਉਣ ਲਈ ਹੈ। ਜਿਹੜਾ ਮਨੁੱਖ ਦੂਜਿਆਂ ਦੇ ਜੀਵਨ ਵਿੱਚ ਚਾਨਣ ਪੈਦਾ ਕਰਦਾ ਹੈ, ਉਹ ਆਪਣੇ ਜੀਵਨ ਨੂੰ ਵੀ ਰੱਬੀ ਗੁਣਾਂ ਨਾਲ ਭਰਪੂਰ ਕਰ ਲੈਂਦਾ ਹੈ। ਇਹੀ ਮਨੁੱਖ ਨੂੰ ਧਰਤੀ ਉੱਤੇ ਰੱਬ ਦਾ ਫ਼ਰਿਸ਼ਤਾ ਬਣਨ ਵੱਲ ਲੈ ਜਾਂਦਾ ਹੈ।

ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਹੀ ਸੰਪੂਰਨ ਜੀਵਨ-ਮਾਰਗ ਹੈ ।

ਗੁਰੂ ਅੰਗਦ ਦੇਵ ਜੀ ਫੁਰਮਾਉਂਦੇ ਹਨ- ਸਲੋਕੁ ਮਃ ੨ ॥

ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥੧॥ ਅੰਗ ੧੫੦

ਗੁਰੂ ਅੰਗਦ ਦੇਵ ਜੀ ਦਾ ਇਹ ਸਲੋਕ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੀ ਸੰਪੂਰਨਤਾ ਨੂੰ ਪ੍ਰਗਟ ਕਰਦਾ ਹੈ। ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਸਿੱਖਿਆ ਦੇ ਕੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਹੈ ਅਤੇ ਜੋ ਸੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿੱਚ ਜੁੜ ਗਏ ਹਨ, ਉਨ੍ਹਾਂ ਨੂੰ ਹੋਰ ਕੀ ਉਪਦੇਸ਼ ਦੇਣ ਦੀ ਲੋੜ ਰਹਿ ਜਾਂਦੀ ਹੈ ।

ਇਸ ਦਾ ਭਾਵ ਇਹ ਨਹੀਂ ਕਿ ਸਿੱਖ ਨੇ ਸਿੱਖਣਾ ਜਾਂ ਗੁਰਬਾਣੀ ਦਾ ਅਧਿਐਨ ਕਰਨਾ ਬੰਦ ਕਰ ਦੇਣਾ ਹੈ। ਸਗੋਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਸਮਝਣਾ, ਉਸ ਵਿੱਚ ਵਿਸ਼ਵਾਸ ਰੱਖਣਾ ਅਤੇ ਜੀਵਨ ਵਿੱਚ ਅਮਲ ਕਰਨਾ ਹੀ ਸਾਰੀ ਉਮਰ ਦੀ ਸਾਧਨਾ ਹੈ।

ਗੁਰੂ ਨਾਨਕ ਦੇਵ ਜੀ ਨੇ ਨਾਮ ਜਪਣ, ਕਿਰਤ ਕਰਨ, ਵੰਡ ਛਕਣ, ਸੇਵਾ, ਨਿਮਰਤਾ, ਸੱਚ ਅਤੇ ਸਰਬੱਤ ਦੇ ਭਲੇ ਦਾ ਮਾਰਗ ਦਿਖਾਇਆ ਹੈ । ਉਨ੍ਹਾਂ ਨੇ ਮਨੁੱਖ ਨੂੰ ਜਾਤ-ਪਾਤ, ਧਾਰਮਿਕ ਭੇਦਭਾਵ, ਅੰਧ-ਵਿਸ਼ਵਾਸ, ਹਉਮੈ ਅਤੇ ਸਮਾਜਿਕ ਅਨਿਆਂ ਤੋਂ ਉੱਪਰ ਉੱਠਣ ਦੀ ਪ੍ਰੇਰਨਾ ਦਿੱਤੀ ਹੈ ।

ਇਸ ਲਈ ਗੁਰੂ ਨੂੰ ਮੰਨਣਾ ਹੀ ਕਾਫ਼ੀ ਨਹੀਂ, ਗੁਰੂ ਦੇ ਦੱਸੇ ਮਾਰਗ ਉੱਤੇ ਚੱਲਣਾ ਵੀ ਜ਼ਰੂਰੀ ਹੈ।

ਚਰਨ ਚਲਉ ਮਾਰਗਿ ਗੋਬਿੰਦੁ – ਗੁਰੂ ਦੇ ਮਾਰਗ ਉੱਤੇ ਅਮਲ

RelatedPosts

ਮੀਨਾ ਪਰਮਾਰ ਫਾਊਂਡੇਸ਼ਨ ਯੂਕੇ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ, ਦੋ ਸ਼ਖ਼ਸੀਅਤਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ

11ਵੀਂ ਪੰਜਾਬ ਸਟੇਟ ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਗਤਕਾ ਚੈਂਪੀਅਨਸ਼ਿਪ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਖੇ ਸ਼ਾਨੋ ਸ਼ੌਕਤ ਨਾਲ ਆਗਾਜ਼- ਡਾ: ਰਜਿੰਦਰ ਸਿੰਘ ਸੋਹਲ

ਜੈ ਕਿਸਾਨ !! ਮਨੁੱਖਤਾ ਦਾ ਆਦਰਸ਼

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਫੁਰਮਾਉਂਦੇ ਹਨ:

ਚਰਨ ਚਲਉ ਮਾਰਗਿ ਗੋਬਿੰਦੁ ॥
ਮਿਟਹਿ ਪਾਪ ਜਪੀਐ ਹਰਿ ਬਿੰਦੁ ॥
ਕਰਿ ਹਰਿ ਕਰਮ ਸ੍ਰਵਨਿ ਹਰਿ ਕਥਾ ॥
ਹਰਿ ਦਰਗਹ ਨਾਨਕ ਊਜਲ ਮਥਾ ॥

ਗੁਰੂ ਸਾਹਿਬ ਦਾ ਸੰਦੇਸ਼ ਹੈ ਕਿ ਮਨੁੱਖ ਆਪਣੇ ਕਦਮ ਪ੍ਰਭੂ ਦੇ ਦੱਸੇ ਸੱਚੇ ਮਾਰਗ ਉੱਤੇ ਤੋਰੇ। ਹਰਿ ਨਾਮ ਦਾ ਸਿਮਰਨ ਕਰੇ, ਨੇਕ ਕਰਮ ਕਰੇ ਅਤੇ ਗੁਰਬਾਣੀ ਦੀ ਕਥਾ ਤੇ ਕੀਰਤਨ ਸੁਣੇ। ਅਜਿਹਾ ਜੀਵਨ ਜਿਊਣ ਵਾਲੇ ਮਨੁੱਖ ਦਾ ਪ੍ਰਭੂ ਦੀ ਦਰਗਾਹ ਵਿੱਚ ਮੱਥਾ ਉੱਜਲ ਹੁੰਦਾ ਹੈ।

ਇੱਥੇ ਗੁਰੂ ਸਾਹਿਬ ਨੇ ਅਧਿਆਤਮਿਕਤਾ ਨੂੰ ਰੋਜ਼ਾਨਾ ਜੀਵਨ ਦੇ ਅਮਲ ਨਾਲ ਜੋੜਿਆ ਹੈ। ਕੇਵਲ ਨਾਮ ਜਪਣਾ ਹੀ ਨਹੀਂ, ਸਗੋਂ ਪ੍ਰਭੂ ਦੇ ਗੁਣਾਂ ਅਨੁਸਾਰ ਕਰਮ ਕਰਨਾ ਵੀ ਜ਼ਰੂਰੀ ਹੈ। ਜੇ ਮਨੁੱਖ ਨਾਮ ਤਾਂ ਜਪੇ ਪਰ ਉਸ ਦੇ ਜੀਵਨ ਵਿੱਚ ਦਇਆ, ਇਮਾਨਦਾਰੀ, ਸੇਵਾ ਅਤੇ ਪਰਉਪਕਾਰ ਨਾ ਹੋਵੇ ਤਾਂ ਉਸ ਨੇ ਗੁਰੂ ਦੀ ਸਿੱਖਿਆ ਨੂੰ ਅਜੇ ਪੂਰੀ ਤਰ੍ਹਾਂ ਜੀਵਨ ਵਿੱਚ ਨਹੀਂ ਉਤਾਰਿਆ।

ਗੁਰੂ ਦੇ ਮਾਰਗ ਉੱਤੇ ਚੱਲਣ ਦਾ ਭਾਵ ਹੈ ਕਿ ਸਾਡਾ ਵਿਹਾਰ, ਸਾਡੀ ਕਮਾਈ, ਸਾਡੀ ਸੋਚ ਅਤੇ ਸਾਡੇ ਕਰਮ ਸੱਚ ਅਤੇ ਨੇਕੀ ਉੱਤੇ ਆਧਾਰਿਤ ਹੋਣ। ਸਾਡੇ ਜੀਵਨ ਤੋਂ ਦੂਜਿਆਂ ਨੂੰ ਵੀ ਲਾਭ ਮਿਲੇ।

ਨਾਮ ਸਿਮਰਨ ਨਾਲ ਮਨ ਦੇ ਕਲੇਸ਼ਾਂ ਤੋਂ ਮੁਕਤੀ

ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ:

ਸਲੋਕੁ ਮਃ ੫ ॥

ਕਿਲਵਿਖ ਸਭੇ ਉਤਰਨਿ ਨੀਤ ਨੀਤ ਗੁਣ ਗਾਉ ॥
ਕੋਟਿ ਕਲੇਸਾ ਊਪਜਹਿ ਨਾਨਕ ਬਿਸਰੈ ਨਾਉ ॥੧॥

ਪ੍ਰਭੂ ਦੇ ਗੁਣਾਂ ਦੀ ਨਿਰੰਤਰ ਸਿਫ਼ਤਿ-ਸਾਲਾਹ ਨਾਲ ਮਨੁੱਖ ਦੇ ਵਿਕਾਰ ਦੂਰ ਹੁੰਦੇ ਹਨ। ਜਦੋਂ ਮਨੁੱਖ ਨਾਮ ਨੂੰ ਭੁਲਾ ਦਿੰਦਾ ਹੈ ਤਾਂ ਉਸ ਦੇ ਅੰਦਰ ਅਨੇਕਾਂ ਕਲੇਸ਼ ਪੈਦਾ ਹੁੰਦੇ ਹਨ।

ਈਰਖਾ, ਗੁੱਸਾ, ਲਾਲਚ, ਹਉਮੈ, ਨਫ਼ਰਤ ਅਤੇ ਦੂਜਿਆਂ ਨਾਲ ਬੇਲੋੜੀ ਤੁਲਨਾ ਮਨ ਦੀ ਸ਼ਾਂਤੀ ਖੋਹ ਲੈਂਦੇ ਹਨ। ਨਾਮ ਸਿਮਰਨ ਮਨੁੱਖ ਨੂੰ ਇਨ੍ਹਾਂ ਵਿਕਾਰਾਂ ਤੋਂ ਬਚਾ ਕੇ ਸ਼ੁਕਰਾਨੇ, ਨਿਮਰਤਾ ਅਤੇ ਸੰਤੋਖ ਵਾਲਾ ਜੀਵਨ ਜਿਊਣ ਦੀ ਪ੍ਰੇਰਨਾ ਦਿੰਦਾ ਹੈ।

ਜਿਹੜਾ ਮਨੁੱਖ ਆਪਣੀਆਂ ਪ੍ਰਾਪਤੀਆਂ ਨੂੰ ਕੇਵਲ ਆਪਣੀ ਯੋਗਤਾ ਦਾ ਨਤੀਜਾ ਨਹੀਂ ਸਮਝਦਾ, ਸਗੋਂ ਵਾਹਿਗੁਰੂ ਦੀ ਬਖ਼ਸ਼ਿਸ਼ ਮੰਨਦਾ ਹੈ, ਉਸ ਅੰਦਰ ਹਉਮੈ ਦੀ ਥਾਂ ਨਿਮਰਤਾ ਪੈਦਾ ਹੁੰਦੀ ਹੈ। ਇਹੀ ਨਿਮਰਤਾ ਉਸ ਨੂੰ ਦੂਜਿਆਂ ਦੀ ਸੇਵਾ ਲਈ ਤਿਆਰ ਕਰਦੀ ਹੈ।

ਹੱਸਦਿਆਂ-ਖੇਡਦਿਆਂ ਜੀਵਨ ਦੀ ਮੁਕਤੀ

ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ: ਮਃ ੫ ॥ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥੨॥

ਇਹ ਸਿੱਖੀ ਜੀਵਨ-ਦਰਸ਼ਨ ਦਾ ਬਹੁਤ ਹੀ ਵਿਲੱਖਣ ਸੰਦੇਸ਼ ਹੈ। ਮਨੁੱਖ ਹੱਸਦਿਆਂ, ਖੇਡਦਿਆਂ, ਪਹਿਨਦਿਆਂ ਅਤੇ ਖਾਂਦਿਆਂ ਵੀ ਮੁਕਤੀ ਪ੍ਰਾਪਤ ਕਰ ਸਕਦਾ ਹੈ।

ਸਿੱਖ ਧਰਮ ਮਨੁੱਖ ਨੂੰ ਪਰਿਵਾਰ, ਸਮਾਜ ਜਾਂ ਸੰਸਾਰਿਕ ਜ਼ਿੰਮੇਵਾਰੀਆਂ ਛੱਡਣ ਦੀ ਸਿੱਖਿਆ ਨਹੀਂ ਦਿੰਦਾ। ਇਸ ਦੇ ਉਲਟ, ਗ੍ਰਹਿਸਥ ਜੀਵਨ ਵਿੱਚ ਰਹਿੰਦਿਆਂ ਨਾਮ ਸਿਮਰਨ, ਇਮਾਨਦਾਰ ਕਿਰਤ ਅਤੇ ਸੇਵਾ ਕਰਨ ਦੀ ਪ੍ਰੇਰਨਾ ਦਿੰਦਾ ਹੈ।

ਮਨੁੱਖ ਚੰਗਾ ਭੋਜਨ ਕਰੇ, ਚੰਗੇ ਕੱਪੜੇ ਪਹਿਨੇ, ਪਰਿਵਾਰ ਨਾਲ ਸਮਾਂ ਬਿਤਾਵੇ, ਹੱਸੇ, ਖੇਡੇ ਅਤੇ ਸਮਾਜ ਵਿੱਚ ਵਿਚਰੇ। ਪਰ ਇਹ ਸਭ ਕਰਦਿਆਂ ਹਉਮੈ, ਲਾਲਚ ਅਤੇ ਮੋਹ ਦਾ ਗੁਲਾਮ ਨਾ ਬਣੇ।

ਮੁਕਤੀ ਦਾ ਇੱਕ ਮਹੱਤਵਪੂਰਨ ਪੱਖ ਜੀਵਨ ਵਿੱਚ ਹੀ ਵਿਕਾਰਾਂ ਅਤੇ ਮਨ ਦੀ ਗੁਲਾਮੀ ਤੋਂ ਆਜ਼ਾਦ ਹੋਣਾ ਹੈ। ਮਨੁੱਖ ਆਪਣੇ ਜੀਵਨ ਦਾ ਆਨੰਦ ਵੀ ਮਾਣੇ ਅਤੇ ਦੂਜਿਆਂ ਦੇ ਜੀਵਨ ਵਿੱਚ ਵੀ ਆਨੰਦ ਪੈਦਾ ਕਰੇ।

ਉਦਮ ਕਰੋ, ਚਿੰਤਾ ਨਹੀਂ ਕਰਨੀ ਚਾਹੀਦੀ ਹੈ ।

ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ: ਸਲੋਕੁ ਮਃ ੫ ॥

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥ ਅੰਗ ੫੨੨

ਗੁਰੂ ਸਾਹਿਬ ਮਨੁੱਖ ਨੂੰ ਉਦਮ ਅਤੇ ਮਿਹਨਤ ਕਰਨ ਦੀ ਸਿੱਖਿਆ ਦਿੰਦੇ ਹਨ। ਸਿੱਖੀ ਵਿੱਚ ਕਰਮ ਤੋਂ ਬਿਨਾਂ ਜੀਵਨ ਦੀ ਸਫਲਤਾ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।

ਮਨੁੱਖ ਆਪਣਾ ਫਰਜ਼ ਪੂਰੀ ਇਮਾਨਦਾਰੀ ਨਾਲ ਨਿਭਾਵੇ, ਪਰ ਨਤੀਜਿਆਂ ਦੀ ਬੇਲੋੜੀ ਚਿੰਤਾ ਵਿੱਚ ਆਪਣਾ ਮਨ ਨਾ ਸਾੜੇ। ਹਰ ਚੀਜ਼ ਮਨੁੱਖ ਦੇ ਵੱਸ ਵਿੱਚ ਨਹੀਂ ਹੁੰਦੀ। ਇਸ ਲਈ ਆਪਣੀ ਸਮਰੱਥਾ ਅਨੁਸਾਰ ਯਤਨ ਕਰਨਾ ਅਤੇ ਪ੍ਰਭੂ ਦੇ ਭਾਣੇ ਵਿੱਚ ਭਰੋਸਾ ਰੱਖਣਾ ਜ਼ਰੂਰੀ ਹੈ।

ਇਸ ਤਰ੍ਹਾਂ ਮਨੁੱਖ ਨਿਰਾਸ਼ਾ ਦੀ ਥਾਂ ਹੌਸਲੇ ਅਤੇ ਚਿੰਤਾ ਦੀ ਥਾਂ ਚੜ੍ਹਦੀ ਕਲਾ ਨਾਲ ਜੀਵਨ ਬਤੀਤ ਕਰ ਸਕਦਾ ਹੈ।

ਸ਼ੁਭ ਚਿੰਤਨ ਅਤੇ ਨਿਰਮਲ ਸੰਗਤ

ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ: ਮਃ ੫ ॥

ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥
ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੨॥ ਅੰਗ ੫੨੨

ਮਨੁੱਖ ਦੀ ਸੋਚ ਅਤੇ ਸੰਗਤ ਉਸ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। ਚੰਗੀ ਸੰਗਤ ਵਿੱਚ ਰਹਿਣ ਨਾਲ ਨਿਮਰਤਾ, ਸੇਵਾ, ਪਿਆਰ ਅਤੇ ਸੱਚ ਦੇ ਗੁਣ ਪੈਦਾ ਹੁੰਦੇ ਹਨ। ਨਿੰਦਾ, ਚੁਗਲੀ, ਨਫ਼ਰਤ ਅਤੇ ਈਰਖਾ ਵਾਲਾ ਮਾਹੌਲ ਮਨ ਨੂੰ ਅਸ਼ਾਂਤ ਕਰਦਾ ਹੈ।

ਗੁਰੂ ਸਾਹਿਬ ਦੀ ਅਰਦਾਸ ਹੈ ਕਿ ਮਨ ਵਿੱਚ ਸ਼ੁਭ ਵਿਚਾਰ ਬਣੇ ਰਹਿਣ ਅਤੇ ਇੱਕ ਪਲ ਲਈ ਵੀ ਪ੍ਰਭੂ ਦਾ ਨਾਮ ਨਾ ਵਿਸਰੇ। ਇਹੀ ਸਿਮਰਨ ਮਨੁੱਖ ਨੂੰ ਆਪਣੇ ਆਚਰਨ ਵਿੱਚ ਨਿਰਮਲਤਾ ਲਿਆਉਣ ਅਤੇ ਸਮਾਜ ਵਿੱਚ ਚੰਗਿਆਈ ਫੈਲਾਉਣ ਦੀ ਪ੍ਰੇਰਨਾ ਦਿੰਦਾ ਹੈ।

ਸਿੱਖ ਦਾ ਜਨਮ ਪਰਉਪਕਾਰ ਲਈ ਹੈ

ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ । ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥

ਇਨ੍ਹਾਂ ਤੁਕਾਂ ਵਿੱਚ ਮਨੁੱਖੀ ਜੀਵਨ ਦਾ ਬਹੁਤ ਉੱਚਾ ਉਦੇਸ਼ ਦਰਸਾਇਆ ਗਿਆ ਹੈ। ਗੁਰੂ ਦੇ ਸੇਵਕ ਆਪਣਾ ਜੀਵਨ ਕੇਵਲ ਨਿੱਜੀ ਸੁਖ, ਧਨ ਜਾਂ ਪ੍ਰਾਪਤੀਆਂ ਲਈ ਨਹੀਂ ਜਿਊਂਦੇ। ਉਹ ਦੂਜਿਆਂ ਦਾ ਭਲਾ ਕਰਨ ਲਈ ਸੰਸਾਰ ਵਿੱਚ ਆਉਂਦੇ ਹਨ। ਉਹ ਮਨੁੱਖਾਂ ਨੂੰ ਆਤਮਕ ਜੀਵਨ ਦੀ ਦਾਤ ਦਿੰਦੇ ਹਨ, ਪ੍ਰਭੂ ਦੀ ਭਗਤੀ ਨਾਲ ਜੋੜਦੇ ਹਨ ਅਤੇ ਉਨ੍ਹਾਂ ਨੂੰ ਪਰਮਾਤਮਾ ਦੇ ਨੇੜੇ ਲੈ ਜਾਂਦੇ ਹਨ।

ਇਸ ਪਰਉਪਕਾਰ ਦਾ ਵਿਹਾਰਕ ਰੂਪ ਬਹੁਤ ਵਿਸ਼ਾਲ ਹੈ। ਭੁੱਖੇ ਨੂੰ ਭੋਜਨ, ਬਿਮਾਰ ਨੂੰ ਇਲਾਜ, ਅਨਪੜ੍ਹ ਨੂੰ ਸਿੱਖਿਆ, ਬੇਸਹਾਰੇ ਨੂੰ ਸਹਾਰਾ, ਪੀੜਤ ਨੂੰ ਨਿਆਂ ਅਤੇ ਕਮਜ਼ੋਰ ਨੂੰ ਸੁਰੱਖਿਆ ਦੇਣਾ ਵੀ ਗੁਰੂ ਦੇ ਮਾਰਗ ਉੱਤੇ ਚੱਲਣ ਦੇ ਅਮਲ ਹਨ।

ਸੇਵਾ ਕੇਵਲ ਦਾਨ ਦੇਣ ਜਾਂ ਲੰਗਰ ਛਕਾਉਣ ਤੱਕ ਸੀਮਤ ਨਹੀਂ। ਕਿਸੇ ਬੇਸਹਾਰੇ ਦੇ ਹੱਕ ਵਿੱਚ ਖੜ੍ਹਨਾ, ਪੀੜਤ ਨੂੰ ਨਿਆਂ ਦਿਵਾਉਣਾ, ਸਮਾਜ ਨੂੰ ਕਿਸੇ ਖ਼ਤਰੇ ਤੋਂ ਬਚਾਉਣਾ ਅਤੇ ਮਨੁੱਖੀ ਮਰਿਆਦਾ ਦੀ ਰੱਖਿਆ ਕਰਨਾ ਵੀ ਵੱਡਾ ਪਰਉਪਕਾਰ ਹੈ।

ਸਿੱਖ ਦਾ ਜੀਵਨ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ , ਦੂਜਿਆਂ ਦੀ ਸੇਵਾ ਅਤੇ ਰੱਖਿਆ ਲਈ ਸਮਰਪਿਤ ਹੋਣਾ ਚਾਹੀਦਾ ਹੈ। ਉਹ ਆਪਣੀ ਤਾਕਤ ਨਾਲ ਕਮਜ਼ੋਰਾਂ ਦੀ ਰੱਖਿਆ ਕਰੇ, ਆਪਣੇ ਗਿਆਨ ਨਾਲ ਦੂਜਿਆਂ ਦਾ ਮਾਰਗ ਰੌਸ਼ਨ ਕਰੇ ਅਤੇ ਆਪਣੀ ਸਮਰੱਥਾ ਨਾਲ ਸਮਾਜ ਦੀ ਬਿਹਤਰੀ ਵਿੱਚ ਯੋਗਦਾਨ ਪਾਵੇ।

ਜਿਹੜਾ ਮਨੁੱਖ ਆਪਣੀ ਹੋਂਦ ਨੂੰ ਦੂਜਿਆਂ ਲਈ ਲਾਭਦਾਇਕ ਬਣਾਉਂਦਾ ਹੈ, ਉਹ ਆਪਣੇ ਅੰਦਰ ਰੱਬੀ ਗੁਣ ਪ੍ਰਗਟ ਕਰਦਾ ਹੈ। ਉਹ ਦੂਜਿਆਂ ਲਈ ਆਸ, ਸਹਾਰਾ ਅਤੇ ਚਾਨਣ ਬਣਦਾ ਹੈ। ਇਹੀ ਧਰਤੀ ਉੱਤੇ ਰੱਬ ਦਾ ਫ਼ਰਿਸ਼ਤਾ ਬਣਨ ਦਾ ਭਾਵ ਹੈ।

ਗੁਰੂ ਨਾਨਕ ਦੇਵ ਜੀ ਦਾ ਮਾਰਗ ਸਾਨੂੰ ਜੀਵਨ ਦਾ ਸੰਪੂਰਨ ਉਦੇਸ਼ ਦਿੰਦਾ ਹੈ। ਤਿਆਗ ਨਾਲੋਂ ਸੰਤੋਖ, ਸਵਾਰਥ ਨਾਲੋਂ ਸੇਵਾ, ਨਫ਼ਰਤ ਨਾਲੋਂ ਪਿਆਰ, ਹਉਮੈ ਨਾਲੋਂ ਨਿਮਰਤਾ ਅਤੇ ਨਿਰਾਸ਼ਾ ਨਾਲੋਂ ਚੜ੍ਹਦੀ ਕਲਾ ਇਸ ਜੀਵਨ-ਦਰਸ਼ਨ ਦੇ ਆਧਾਰ ਹਨ।

ਮਨੁੱਖ ਲਈ,ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਕੇਵਲ ਪੜ੍ਹਨਾ ਜਾਂ ਸੁਣਨਾ ਹੀ ਨਹੀਂ, ਸਗੋਂ ਉਸ ਉੱਤੇ ਵਿਸ਼ਵਾਸ ਕਰਕੇ ਆਪਣੇ ਜੀਵਨ ਵਿੱਚ ਅਪਣਾਉਣਾ ਜ਼ਰੂਰੀ ਹੈ। ਆਪਣਾ ਪਰਿਵਾਰ ਸੰਭਾਲਦਿਆਂ ਸਮਾਜ ਦੀ ਸੇਵਾ ਕਰਨੀ ਹੈ, ਆਪਣੀ ਖੁਸ਼ੀ ਦੇ ਨਾਲ ਦੂਜਿਆਂ ਦੀ ਖੁਸ਼ੀ ਦਾ ਵੀ ਧਿਆਨ ਰੱਖਣਾ ਹੈ ਅਤੇ ਆਪਣੀ ਸੁਰੱਖਿਆ ਦੇ ਨਾਲ ਕਮਜ਼ੋਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਹੈ।

ਮਨੁੱਖ ਦਾ ਜੀਵਨ ਉਦੋਂ ਹੀ ਸਾਰਥਕ ਹੁੰਦਾ ਹੈ ਜਦੋਂ ਉਸ ਦੀ ਹੋਂਦ ਦੂਜਿਆਂ ਲਈ ਲਾਭਦਾਇਕ ਬਣਦੀ ਹੈ। ਸਿੱਖੀ ਦਾ ਮੰਤਵ ਕੇਵਲ ਆਪਣੇ ਲਈ ਚੰਗਾ ਜੀਵਨ ਬਣਾਉਣਾ ਨਹੀਂ, ਸਗੋਂ ਸਾਰੇ ਸਮਾਜ ਨੂੰ ਚੰਗਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਹੈ।

ਗੁਰੂ ਦੇ ਚਰਨਾਂ ਵਿੱਚ ਵਿਸ਼ਵਾਸ ਰੱਖੋ, ਗੁਰੂ ਦੇ ਮਾਰਗ ਉੱਤੇ ਚੱਲੋ, ਸੰਤੋਖ ਨਾਲ ਜੀਵੋ, ਉਦਮ ਨਾਲ ਕਮਾਓ, ਨਾਮ ਨਾਲ ਜੁੜੋ ਅਤੇ ਪਰਉਪਕਾਰ ਲਈ ਆਪਣਾ ਜੀਵਨ ਸਮਰਪਿਤ ਕਰੋ।

ਜਨ ਪਰਉਪਕਾਰੀ ਆਏ ॥ ਇਹ ਦੇਵਤਿਆਂ ਦਾ ਰਾਹ ਹੈ ਅਤੇ ਇਹੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦਾ ਸੰਦੇਸ਼ ਵੀ ਹੈ। ਇਹੀ ਮਨੁੱਖੀ ਜੀਵਨ ਦੀ ਸਫਲਤਾ ਅਤੇ ਰੱਬ ਦੇ ਫ਼ਰਿਸ਼ਤੇ ਬਣਨ ਦਾ ਮਾਰਗ ਵੀ ਹੈ।

ਇਸ ਲਈ ਮਨੁੱਖ ਲਈ ਆਦਰਸ਼ “ਚਰਨ ਚਲਉ ਮਾਰਗਿ ਗੋਬਿੰਦੁ “ ਹੈ ।

images 2

ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀਆਂ ਕਮਿਸ਼ਨ
ਭਾਰਤ ਸਰਕਾਰ।

Get real time update about this post categories directly on your device, subscribe now.

Unsubscribe
Page 3 News International Desk

Page 3 News International Desk

The Page 3 News is a Multilingual Worldwide daily newspaper founded in 2021. It is published in Bangkok, Thailand by the Page 3 News Thai Limited Partnership. Page 3 News is available to the world in all the three formats i.e. e-Paper, digital and print. The Page 3 News is having offices in many countries like Thailand, India, Canada, USA, etc. and is currently published in English, Thai, Hindi and Punjabi languages.

Related Posts

ਮੀਨਾ ਪਰਮਾਰ ਫਾਊਂਡੇਸ਼ਨ ਯੂਕੇ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ, ਦੋ ਸ਼ਖ਼ਸੀਅਤਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ

ਮੀਨਾ ਪਰਮਾਰ ਫਾਊਂਡੇਸ਼ਨ ਯੂਕੇ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ, ਦੋ ਸ਼ਖ਼ਸੀਅਤਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ

by Page 3 News International Desk
October 27, 2026
0
4

ਜਲੰਧਰ 26 ਅਕਤੂਬਰ ਮੀਨਾ ਪਰਮਾਰ ਫੌਨਡੇਸ਼ਨ ਯੂਕੇ ਦੀ ਸਰਪ੍ਰਸਤੀ ਹੇਠ ਸਲਾਨਾ ਇਨਾਮ ਵੰਡ ਪ੍ਰੋਗਰਾਮ ਰਾਜਪੂਤ ਭਵਨ ਲੱਧੇਵਾਲੀ ਵਿਖੇ ਕਰਵਾਏ ਗਏ।...

11ਵੀਂ ਪੰਜਾਬ ਸਟੇਟ ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਗਤਕਾ ਚੈਂਪੀਅਨਸ਼ਿਪ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਖੇ ਸ਼ਾਨੋ ਸ਼ੌਕਤ ਨਾਲ ਆਗਾਜ਼- ਡਾ: ਰਜਿੰਦਰ ਸਿੰਘ ਸੋਹਲ

by Page 3 News International Desk
September 2, 2026
0
5

ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ11ਵੀਂ ਚਾਰ ਰੋਜ਼ਾ 'ਪੰਜਾਬ ਸਟੇਟ ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ...

ਜੈ ਕਿਸਾਨ !! ਮਨੁੱਖਤਾ ਦਾ ਆਦਰਸ਼

by Page 3 News International Desk
August 30, 2026
0
5

ਅੰਦੋਲਨ ਤੋਂ ਉੱਦਮ ਵੱਲ ਮੁੜਨ ਦੀ ਲੋੜ,ਖੇਤੀਬਾੜੀ ਨੂੰ ਉਦਯੋਗ ਅਤੇ ਕਿਸਾਨ ਨੂੰ ਉਤਪਾਦਕ ਭਾਈਵਾਲ ਬਣਾਈਏ ! ਡਾ. ਇਕਬਾਲ ਸਿੰਘ ਲਾਲਪੁਰਾ...

ਦਿ ਰੌਇਲ ਗਲੋਬਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ

ਦਿ ਰੌਇਲ ਗਲੋਬਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ

by Page 3 News International Desk
August 11, 2026
0
4

ਦਿ ਰੌਇਲ ਗਲੋਬਲ ਸਕੂਲ, ਭੀਖੀ-ਮਾਨਸਾ ਮੁੱਖ ਮਾਰਗ ਵਿਖੇ ਤੀਜ ਦਾ ਤਿਉਹਾਰ ਬੜੇ ਉਤਸ਼ਾਹ, ਖੁਸ਼ੀ ਅਤੇ ਰਵਾਇਤੀ ਜੋਸ਼ ਨਾਲ ਮਨਾਇਆ ਗਿਆ।...

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਕੈਨੇਡਾ ਭੇਜਣ ਸਬੰਧੀ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਸੰਗਤਾਂ- ਸ. ਕਾਹਲਵਾਂ

by Page 3 News International Desk
July 13, 2026
0
3

ਅੰਮ੍ਰਿਤਸਰ, 12 ਜੁਲਾਈ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਕੈਨੇਡਾ ਭੇਜਣ ਸਬੰਧੀ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਕੀਤੇ...

ਸਿੱਖਾਂ ਦੇ ਇਤਿਹਾਸਕ ਜ਼ਖ਼ਮਾਂ ਨੂੰ ਭਰਨ ਲਈ ਪਿਆਰ, ਨਿਆਂ ਅਤੇ ਭਾਵਨਾਤਮਕ ਆਪਣੱਤ ਦੀ ਲੋੜ ਹੈ ।

by Page 3 News International Desk
July 12, 2026
0
12

ਡਾ. ਇਕਬਾਲ ਸਿੰਘ ਲਾਲਪੁਰਾ ਸਿੱਖ ਪੰਥ ਦੀ ਸਿਰਜਣਾ ਮਨੁੱਖ ਤੋਂ ਦੇਵਤਾ ਵਜੋਂ ਕੀਤੀ ਗਈ ਸੀ। ਸ੍ਰੀ ਗੁਰੂ ਨਾਨਕ ਦੇਵ ਜੀ...

Facebook Twitter Youtube Instagram Tumblr Pinterest

Page 3 News Multilingual Worldwide

The Page 3 News is a Multilingual Worldwide daily newspaper founded in 2021. It is published in Bangkok, Thailand by the Page 3 News Thai Limited Partnership. Page 3 News is available to the world in all the three formats i.e. e-Paper, digital and print.

The Page 3 News is having offices in many countries like Thailand, India, Canada, USA, etc. and is currently published in English, Thai, Hindi and Punjabi languages.

Category

Calanderwise News

November 2026
MTWTFSS
 1
2345678
9101112131415
16171819202122
23242526272829
30 
« Oct    

© 2024 Page 3 News - First Multilingual Worldwide Newspaper based in Thailand.

Welcome Back!

Login to your account below

Forgotten Password? Sign Up

Create New Account!

Fill the forms below to register

*By registering into our website, you agree to the Terms & Conditions and Privacy Policy.
All fields are required. Log In

Retrieve your password

Please enter your username or email address to reset your password.

Log In

Add New Playlist

No Result
View All Result
  • Home
  • Subscriptions
  • E-Paper
  • World News
  • Balochistan
  • USA
  • India
  • Thailand
  • Canada
  • UK
  • Australia
  • About Us
  • Contact
  • Privacy Policy
  • Terms and Conditions
  • Disclaimer

© 2024 Page 3 News - First Multilingual Worldwide Newspaper based in Thailand.

This website uses cookies. By continuing to use this website you are giving consent to cookies being used. Visit our Privacy and Cookie Policy.