• About Us
  • Contact
  • Privacy Policy
  • Terms and Conditions
Wednesday, February 11, 2026
  • Login
  • Register
Page3News Worldwide
  • Home
  • Page 3 Family
    • E-Paper
    • E-Magazine
    • Management Team
  • Subscriptions
  • Countries
    • USA
    • Canada
    • India
    • Balochistan
    • Thailand
    • UK
    • Australia
  • Language Wise News
    • Thai News
    • Punjabi News
    • Hindi News
  • Other News
    • World News
    • Latest Movie Reviews
    • Culture
    • Finance
    • Hollywood
    • Business
    • Entertainment
    • Sports
    • Lifestyle
    • Fashion
    • food
    • Health
    • Travel
    • Politics
    • Science
    • Tech
  • Multilingual Editorial
    • English Editorials
    • Thai Editorials
    • Hindi Editorials
    • Punjabi Editorials
    • Page3News Special
No Result
View All Result
  • Home
  • Page 3 Family
    • E-Paper
    • E-Magazine
    • Management Team
  • Subscriptions
  • Countries
    • USA
    • Canada
    • India
    • Balochistan
    • Thailand
    • UK
    • Australia
  • Language Wise News
    • Thai News
    • Punjabi News
    • Hindi News
  • Other News
    • World News
    • Latest Movie Reviews
    • Culture
    • Finance
    • Hollywood
    • Business
    • Entertainment
    • Sports
    • Lifestyle
    • Fashion
    • food
    • Health
    • Travel
    • Politics
    • Science
    • Tech
  • Multilingual Editorial
    • English Editorials
    • Thai Editorials
    • Hindi Editorials
    • Punjabi Editorials
    • Page3News Special
No Result
View All Result
Page3News Worldwide
No Result
View All Result
Home Punjabi News

ਪਰਾਲੀ ਸਾੜਨਾ ਕਿਸਾਨਾਂ ਦੀ ਮਜਬੂਰੀ ਹੈ, ਸ਼ੌਕ ਨਹੀਂ

by Page 3 News International Desk
November 4, 2025
in Punjabi News
0
ਪਰਾਲੀ ਸਾੜਨਾ ਕਿਸਾਨਾਂ ਦੀ ਮਜਬੂਰੀ ਹੈ, ਸ਼ੌਕ ਨਹੀਂ

Stubble burning: setting of fire in the field intentionally after crop harvesting.

0
SHARES
2
VIEWS
Share on FacebookShare on TwitterShare on WhatsappShare on TelegramShare on LineShare on Email

ਇਕਬਾਲ ਸਿੰਘ ਲਾਲਪੁਰਾ

ਪਰਾਲੀ ਸਾੜਨ ਨੂੰ ,ਅੱਜ ਵਾਂਗ ਹਰ ਸਾਲ ,ਪੰਜਾਬ ਦੇ ਕਿਸਾਨਾਂ ਦੇ ,ਖਿਲਾਫ ਇੱਕ ਅਪਰਾਧ ਵਾਂਗ ਪੇਸ਼ ਕੀਤਾ ਜਾਂਦਾ ਹੈ। ਕਿਸਾਨਾਂ ਵਿਰੁੱਧ ਦਰਜ ਕੀਤੇ ਮੁਕੱਦਮਿਆਂ ਵਾਰੇ ਵੇਰਵੇ ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਹਨ ਤੇ ਇਸ ਨੂੰ ਸਰਕਾਰੀ ਤੰਤਰ ਦੀ ਵੱਡੀ ਕਾਰਵਾਈ ਵਜੋਂ ਪੇਸ਼ ਕੀਤਾ ਜਾਂਦਾ ਹੈ । ਪ੍ਰਦੂਸ਼ਣ ਇੱਕ ਸਮੱਸਿਆ ਹੈ ਜੋ ਇਨਸਾਨੀ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ । ਕੀ ਕਿਸਾਨ ਇਨਸਾਨ ਨਹੀਂ ਜਾਂ ਪ੍ਰਦੂਸ਼ਣ ਤੋਂ ਪ੍ਰਭਾਵਿਤ ਨਹੀਂ ਹੁੰਦੇ? ਫੇਰ ਇਸ ਬਿਮਾਰੀ ਦੇ ਕਾਰਨ ਤੇ ਇਲਾਜ ਵਾਰੇ ਸੋਚਣਾ ਚਾਹੀਦਾ ਹੈ ।ਪਰ ਸੱਚ ਇਹ ਵੀ ਹੈ ਕਿ ਕਿਸਾਨ ਨਾ ਤਾਂ ਖੇਤ ਨੂੰ ਅੱਗ ਲਾਉਣ ਤੋਂ ਖੁਸ਼ ਹੈ, ਨਾ ਹੀ ਉਸ ਨੂੰ ਇਸਦਾ ਕੋਈ ਸ਼ੌਕ ਹੈ , ਇਹ ਉਸ ਦੀ ਮਜਬੂਰੀ ਹੈ ਸਕਦੀ ਹੈ । ਦੁਨੀਆ ਭਰ ਵਿੱਚ ਧਾਨ ਦੀ ਖੇਤੀ ਹੁੰਦੀ ਹੈ, ਪਰ ਪ੍ਰਦੂਸ਼ਣ ਦੀ ਸਮੱਸਿਆ ਉੱਥੇ ਨਹੀਂ ਹੈ , ਪਰ ਭਾਰਤ ਵਿੱਚ ਇਹ ਜਨਤਾ, ਵਿਧਾਨਕਾਰਾਂ, ਅਫਸਰ ਸ਼ਾਹੀ ਤੇ ਅਦਾਲਤਾਂ ਲਈ ਇੱਕ ਚੁਣੌਤੀ ਬਣਿਆ ਹੋਇਆ ਹੈ ।

ਝੋਨਾ ਪੰਜਾਬ ਦੀ ਰਵਾਇਤੀ ਫਸਲ ਨਹੀਂ ,ਇਹ ਧਰਤੀ ਕੋਧਰਾ, ਬਾਜਰਾ , ਮੱਕੀ, ਕਪਾਹ , ਗੰਨਾ ਤੇ ਹੋਰ ਸੌਣੀ ਦੀਆਂ ਫਸਲਾਂ ਲਈ ਜਾਣੀ ਜਾਂਦੀ ਸੀ। ਪੰਜਾਬ ਦੇ ਲੋਕ ਮੂਲ ਰੂਪ ਵਿੱਚ ਕਣਕ ਤੇ ਮੱਕੀ ਦੇ ਆਟੇ ਦੇ ਰੋਟੀ ਖਾਣ ਵਾਲੇ ਸਨ। ਚਾਵਲ ਖ਼ਾਸ ਕਰਕੇ ਬਾਸਮਤੀ ,ਸਿਰਫ਼ ਵਿਸ਼ੇਸ਼ ਸਮਾਗਮਾਂ ਤੇ ਪਰਹੁਣਚਾਰੀ ਮੌਕਿਆਂ ਲਈ ਬਣਾਇਆ ਜਾਂਦਾ ਹੈ ,ਪਰ ਮੋਟੇ ਝੋਨੇ ਦਾ ਚਾਵਲ ਤਾਂ ਅੱਜ ਵੀ ਬਹੁਤ ਘਰਾਂ ਵਿੱਚ ਨਹੀਂ ਪਕਦਾ।

ਫਿਰ ਇਹ ਸਵਾਲ ਉਠਣਾ ਲਾਜ਼ਮੀ ਹੈ ਕਿ ਪੰਜਾਬ ਵਿੱਚ ਝੋਨਾ ਵੱਡੀ ਮਾਤਰਾ ਕਿਉਂ ਬੀਜਿਆ ਜਾਂਦਾ ਹੈ?
ਸੱਚ ਤਾਂ ਇਹ ਹੈ ਕਿ ਪੰਜਾਬੀ ਕਿਸਾਨ ਨਹੀਂ ਬਲਕਿ ਕੇਂਦਰ ਨੇ ਇੱਕ ਨੀਤੀ ਰਾਹੀਂ ਫਸਲਾਂ ਦੇ ਬਦਲਾਅ ਕਰਨ ਲਈ ਉਤਸ਼ਾਹਿਤ ਕੀਤਾ ਸੀ । ਸਾਲ 1965-66 ਵਿੱਚ, ਜਦੋਂ ਭਾਰਤ ਅਨਾਜ ਦੀ ਘਾਟ ਦਾ ਸ਼ਿਕਾਰ ਸੀ, ਤਾਂ ਸਰਕਾਰ ਨੇ, ਹਰੀ ਕ੍ਰਾਂਤੀ ਪ੍ਰੋਗਰਾਮ ਤਹਿਤ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਨੂੰ ਚਾਵਲ ਅਤੇ ਕਣਕ ਦੀ ਉੱਚ ਪੈਦਾਵਾਰ ਵਾਲੀਆਂ ਕਿਸਮਾਂ ਬੀਜਣ ਲਈ ਪ੍ਰੋਤਸਾਹਿਤ ਕੀਤਾ। ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਭੁੱਖ ਮਿਟਾਉਣ ਲਈ ਆਪਣੀ ਮਿੱਟੀ, ਪਾਣੀ ਤੇ ਪਸੀਨਾ ਦਾਨ ਕਰ ਦਿੱਤਾ। ਸਰਕਾਰ ਵੱਲੋਂ ਵੀ ਘੱਟੋ-ਘੱਟ ਕੀਮਤ (MSP) ਅਤੇ ਕਈ ਵਾਰ ਬੋਨਸ ਦੇ ਕੇ ਝੋਨੇ ਦੀ ਖਰੀਦ ਯਕੀਨੀ ਬਣਾਈ ਗਇਆ ਸੀ,ਕਿਸਾਨ ਨੇ ਜੋ ਸਰਕਾਰ ਚਾਹੁੰਦੀ ਸੀ ,ਉਹੀ ਬੀਜਿਆ ਤੇ ਲਾਭ ਵੀ ਕਮਾਇਆ ।ਪਰ ਅੱਜ ਸਥਿਤੀ ਬਦਲ ਗਈ ਹੈ ,ਦੇਸ਼ ਦਾ ਅੰਨ ਭੰਡਾਰ ਭਰ ਚੁੱਕਾ ਹੈ, ਹਰ ਸੂਬੇ ਵਿੱਚ ਪੈਦਾਵਾਰ ਵੱਧ ਗਈ ਹੈ, ਪਰ ਪੰਜਾਬ ਦੇ ਕਿਸਾਨ ਦੀ ਮਜ਼ਬੂਰੀ ਅਜੇ ਵੀ ਧਾਨ ਹੀ ਹੈ, ਕਿਉਂਕਿ ਦੂਜਾ ਲਾਭ ਵਾਲਾ ਬੱਦਲ ਪੇਸ਼ ਹੀ ਨਹੀਂ ਕੀਤਾ ਗਿਆ ਹੈ ।

ਪਰਾਲੀ ਦੀ ਪਹਿਲਾਂ ਵਰਤੋਂ ਸੰਭਵ ਸੀ ।ਪੁਰਾਣੇ ਸਮਿਆਂ ਵਿੱਚ ਪਰਾਲੀ ਨੂੰ ਪਸ਼ੂਆਂ ਦੀ ਖੁਰਾਕ, ਘਰਾਂ ਵਿੱਚ ਚੁੱਲ੍ਹੇ ਸਲਗਾਉਣ ਲਈ ਤੇ ਖੇਤਾਂ ਦੀ ਖਾਦ ਵਜੋਂ ਵਰਤਿਆ ਜਾਂਦਾ ਸੀ। ਪਰ ਹੁਣ ਫ਼ਸਲ ਜ਼ਿਆਦਾ ਹੋਣ ਤੇ ਕੰਬਾਈਨ ਮਸ਼ੀਨਾਂ ਦੇ ਆਉਣ ਨਾਲ ,ਫਸਲ ਕੱਟਣ ਤੋਂ ਬਾਅਦ ,ਖੇਤਾਂ ਵਿੱਚ ਬਹੁਤ ਪਰਾਲੀ ਬਚ ਜਾਂਦੀ ਹੈ, ਜੋ ਸਹੀ ਢੰਗ ਨਾਲ ਕਟਾਈ ਨਾ ਹੋਣ ਕਾਰਨ,ਨਾ ਪਸ਼ੂਆਂ ਲਈ ਉਚਿਤ ਰਹੀ ਤੇ ਨਾ ਹੀ ਆਸਾਨੀ ਨਾਲ ਖੇਤ ਵਿੱਚ ਗਲਦੀ ਹੈ।

ਕਣਕ ਬੀਜਣ ਲਈ ਸਮਾਂ ਕਿਸਾਨਾਂ ਕੋਲ ਛੋਟਾ ਹੁੰਦਾ ਹੈ , ਕਿਉਂਕਿ ਝੋਨਾ ਕੱਟਣ ਤੇ ਕਣਕ ਬੀਜਣ ਤੱਕ ਕਿਸਾਨ ਕੋਲ 15–20 ਦਿਨ ਹੀ ਹੁੰਦੇ ਹਨ ,ਇਸ ਵਿੱਚ ਟਰੈਕਟਰ ਨਾਲ ਪਰਾਲੀ ਵੰਡਣਾ ਜਾਂ ਮਸ਼ੀਨਾਂ ਨਾਲ ਮਿੱਟੀ ਵਿੱਚ ਮਿਲਾਉਣਾ ਤੇ ਅਗਲੀ ਬਿਜਾਈ ਲਈ ਤਿਆਰ ਕਰਨਾ ਮੁਸ਼ਕਿਲ ਤੇ ਮਹਿੰਗਾ ਕੰਮ ਹੁੰਦਾ ਹੈ ।ਇਸ ਤਰ੍ਹਾਂ ਅੱਗ ਲਾਉਣ ਹੀ ਕਿਸਾਨਾਂ ਨੂੰ,ਸਸਤਾ, ਤੇਜ਼ ਤੇ ਵਿਕਲਪ ਨਜ਼ਰ ਆਉਂਦਾ ਹੈ । ਇਸ ਤਰ੍ਹਾਂ ਪਰਾਲੀ ਸਾੜਨਾ ਉਸਦਾ ਅਪਰਾਧ ਨਹੀਂ, ਮਜਬੂਰੀ ਬਣ ਜਾਂਦਾ ਹੈ ।

ਇਸ ਸੱਚਾਈ ਨੂੰ ਸਮਝਣ ਬਗੈਰ ,ਕਿਸਾਨ ਨੂੰ ਦੋਸ਼ੀ ਬਣਾਉਣਾ ਕਿੱਥੋਂ ਦਾ ਨਿਆਂ ਹੈ । ਹਰ ਵਿਅਕਤੀ ਉਹੀ ਕੰਮ ਕਰਦਾ ਹੈ ,ਜੋ ਉਸ ਦੇ ਆਰਥਿਕ ਹਾਲਤ, ਸਮਾਂ ਤੇ ਸਹੂਲਤ ਉਸਨੂੰ ਕਰਨ ਦਿੰਦੇ ਹਨ।

ਇਸ ਸਮੱਸਿਆ ਦਾ ਹੱਲ ਫੇਰ ,ਕਿਸਾਨ ਨੂੰ ਸਜ਼ਾ ਦੇਣ ਵਿੱਚ ਨਹੀਂ, ਉਸਦੀ ਮਦਦ ਕਰਨ ਵਿੱਚ ਹੈ।ਸਰਕਾਰ ਦੀ ਜ਼ਿੰਮੇਵਾਰੀ ਕਿਸਾਨਾਂ ਤੇ ਮੁਕੱਦਮੇ ਦਰਜ ਕਰਕੇ ਖਤਮ ਨਹੀਂ ਹੁੰਦੀ ,ਬਲਕਿ ਵਿਗਿਆਨੀਆਂ ਰਾਹੀਂ ਚੰਗਾ ਬਦਲ ਲੱਭ ਕੇ ਪੂਰੀ ਹੋ ਸਕਦੀ ਹੈ ।

ਵਿਗਿਆਨੀਆਂ ਨੂੰ ਵੀ ਅੱਗੇ ਆ ਕੇ ਪਰਾਲੀ ਪ੍ਰਬੰਧਨ ਦੇ ਸਸਤੇ ਅਤੇ ਪ੍ਰਭਾਵਸ਼ਾਲੀ ਤਰੀਕੇ ਦੇਣੇ ਚਾਹੀਦੇ ਹਨ , ਜਿਵੇਂ ਕਿ ਬਾਇਓਡੀਕੰਪੋਜ਼ਰ, ਮਸ਼ੀਨ ਸਬਸਿਡੀ, ਅਤੇ ਪਰਾਲੀ ਖਰੀਦ ਪ੍ਰੋਗਰਾਮ ਆਦਿ ।
ਇਸ ਲਈ ਸਰਕਾਰਾਂ ਨੂੰ ਹੀ ,ਕਿਸਾਨਾਂ , ਖੇਤੀ ਵਿਗਿਆਨੀਆਂ ਨਾਲ ਸਲਾਹ ਕਰ ਕੇ ਨਵੀਂ ਖੇਤੀ ਨੀਤੀ ,ਸੋਚਣੀ ਤੇ ਘੜਨੀ ਪਵੇਗੀ, ਤਾਂ ਜੋ ਝੋਨੇ ਤੋਂ ਬਾਹਰ ਲਾਭਕਾਰੀ ਵਿਕਲਪ ਕਿਸਾਨ ਨੂੰ ਮਿਲ ਸਕਣ।

RelatedPosts

ਸਿੱਖ ਪੰਥ ਨੂੰ ਦਰਪੇਸ਼ ਸੰਕਟ ਤੇ ਸਿੱਖ ਲੀਡਰਸ਼ਿਪ ਦਾ ਨਿਘਾਰ !

ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਆਦਰ ਨਾਲ ਮਨਾਇਆ ਗਿਆ

ਇਸ ਦੇ ਨਾਲ ਨਾਲ ਜਨਤਾ ਨੂੰ ਵੀ ਜਾਗਰੂਕ ਕਰਨ ਦੀ ਲੋੜ ਹੈ ।ਪ੍ਰਦੂਸ਼ਣ ਸਿਰਫ਼ ਕਿਸਾਨ ਦਾ ਦੋਸ਼ ਨਹੀਂ ਹੈ ਬਲਕਿ,ਸਰਕਾਰ ਤੇ ਸਮਾਜ ਦਾ ਸਾਂਝਾ ਦੁੱਖ ਹੈ।

ਪਰ ਇਸ ਦਾ ਹੱਲ ਵੀ ਸਿੱਖਿਆ ਤੇ ਸਭ ਦੇ ਸਹਿਯੋਗ ਨਾਲ ,ਲੱਭਣ ਦੀ ਲੋੜ ਹੈ ।ਜਦੋਂ ਕਿਸਾਨ ਨੂੰ ਵਿਗਿਆਨਕ ਮੱਦਦ, ਆਰਥਿਕ ਸਹਾਰਾ ਅਤੇ ਸਮਾਜਕ ਸਨਮਾਨ ਮਿਲੇਗਾ, ਤਾਂ ਹੀ ,ਉਹ ਪਰਾਲੀ ਨੂੰ ਸਾੜਣ ਦੀ ਥਾਂ ਹੋਰ ਰਸਤੇ ਅਪਣਾਏਗਾ। ਪਰਾਲੀ ਦੀ ਅੱਗ ਕਿਸਾਨ ਦੀ ਖੁਸ਼ੀ ਨਹੀਂ , ਮਜਬੂਰੀ ਹੈ।

ਇਸ ਲਈ ਲੋੜ ,ਕਿਸੇ ਨੂੰ ਦੋਸ਼ ਦੇਣ ਦੀ ਨਹੀਂ, ਸਗੋਂ ਦਿਲ ਜੋੜਨ ਦੀ ਹੈ । ਕਿਸਾਨ ਅਪਰਾਧੀ ਨਹੀਂ ,ਉਹ ਹੀ ਹੈ ਜਿਸਨੇ,”ਜੈ ਜਵਾਨ ਤੇ ਜੈ ਕਿਸਾਨ “ ਤੇ ਪਹਿਰਾ ਦੇ ਕੇ , ਦੇਸ਼ ਨੂੰ ਭੁੱਖ ਤੋਂ ਬਚਾਇਆ ਸੀ , ਅੱਜ ਭਾਰਤ ਅੰਨ ਦੀ ਪੈਦਾਵਾਰ ਵਿੱਚ ਆਤਮ ਨਿਰਭਰ ਹੀ ਨਾ ਹੋ ਕੇ , ਨਿਰਯਾਤ ਵੀ ਕਰ ਰਿਹਾ ਹੈ , ਹੁਣ ਸਰਕਾਰ ਦਾ ਫਰਜ਼ ਹੈ ਕਿ ਕਿਸਾਨਾਂ ਦੀ ਮਦਦ ਕਰੇ। ਕਿਸਾਨ ਤਾਂ ਪ੍ਰਦੂਸ਼ਣ ਮੁਕਤ ਭਾਰਤ ਦਾ ਵੀ ਮੋਢੀ ਬਣ ਸਕਦਾ ਹੈ ।
ਉਸ ਦੀ ਮਿਹਨਤ ਦੀ ਲੌ ਬੁਝਾਉਣ ਦੀ ਥਾਂ, ਉਸਨੂੰ ਰੋਸ਼ਨੀ ਕਿਵੇਂ ਬਣਾਈਏ ਇਹ ਸਾਡੀ ਨੀਤੀ ਤੇ ਜਿੰਮੇਵਾਰੀ ਹੋਣੀ ਚਾਹੀਦੀ ਹੈ ।

9780003333
ਸਾਬਕਾ ਚੇਅਰਮੈਨ
ਕੌਮੀ ਘੱਟ ਗਿਣਤੀਆਂ ਕਮਿਸ਼ਨ
ਭਾਰਤ ਸਰਕਾਰ ।

Get real time update about this post categories directly on your device, subscribe now.

Unsubscribe
Page 3 News International Desk

Page 3 News International Desk

The Page 3 News is a Multilingual Worldwide daily newspaper founded in 2021. It is published in Bangkok, Thailand by the Page 3 News Thai Limited Partnership. Page 3 News is available to the world in all the three formats i.e. e-Paper, digital and print. The Page 3 News is having offices in many countries like Thailand, India, Canada, USA, etc. and is currently published in English, Thai, Hindi and Punjabi languages.

Related Posts

ਸਿੱਖ ਪੰਥ ਨੂੰ ਦਰਪੇਸ਼ ਸੰਕਟ ਤੇ ਸਿੱਖ ਲੀਡਰਸ਼ਿਪ ਦਾ ਨਿਘਾਰ !

by Page 3 News International Desk
November 9, 2025
0
0

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ । ਇਕਬਾਲ ਸਿੰਘ ਲਾਲਪੁਰਾ ਸਾਲ 2020 ਈ ਵਿੱਚ ਬੀ ਬੀ ਸੀ ਵਲੋਂ ਆਪਣੇ ਮੈਗਜ਼ੀਨ ਰਾਹੀਂ...

ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਆਦਰ ਨਾਲ ਮਨਾਇਆ ਗਿਆ

ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਆਦਰ ਨਾਲ ਮਨਾਇਆ ਗਿਆ

by Page 3 News International Desk
November 5, 2025
0
6

ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਅਵਸਰ ‘ਤੇ ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿੱਚ...

Facebook Twitter Youtube Instagram Tumblr Pinterest

Page 3 News Multilingual Worldwide

The Page 3 News is a Multilingual Worldwide daily newspaper founded in 2021. It is published in Bangkok, Thailand by the Page 3 News Thai Limited Partnership. Page 3 News is available to the world in all the three formats i.e. e-Paper, digital and print.

The Page 3 News is having offices in many countries like Thailand, India, Canada, USA, etc. and is currently published in English, Thai, Hindi and Punjabi languages.

Category

Calanderwise News

February 2026
MTWTFSS
 1
2345678
9101112131415
16171819202122
232425262728 
« Jan    

© 2024 Page 3 News - First Multilingual Worldwide Newspaper based in Thailand.

Welcome Back!

Login to your account below

Forgotten Password? Sign Up

Create New Account!

Fill the forms below to register

*By registering into our website, you agree to the Terms & Conditions and Privacy Policy.
All fields are required. Log In

Retrieve your password

Please enter your username or email address to reset your password.

Log In

Add New Playlist

No Result
View All Result
  • Home
  • E-Magazine
  • Management Team
  • Subscriptions
  • E-Paper
  • World News
  • Balochistan
  • USA
  • India
  • Thailand
  • Canada
  • UK
  • Australia
  • About Us
  • Contact
  • Privacy Policy
  • Terms and Conditions
  • Disclaimer

© 2024 Page 3 News - First Multilingual Worldwide Newspaper based in Thailand.

This website uses cookies. By continuing to use this website you are giving consent to cookies being used. Visit our Privacy and Cookie Policy.