• About Us
  • Contact
  • Privacy Policy
  • Terms and Conditions
Wednesday, February 11, 2026
  • Login
  • Register
Page3News Worldwide
  • Home
  • Page 3 Family
    • E-Paper
    • E-Magazine
    • Management Team
  • Subscriptions
  • Countries
    • USA
    • Canada
    • India
    • Balochistan
    • Thailand
    • UK
    • Australia
  • Language Wise News
    • Thai News
    • Punjabi News
    • Hindi News
  • Other News
    • World News
    • Latest Movie Reviews
    • Culture
    • Finance
    • Hollywood
    • Business
    • Entertainment
    • Sports
    • Lifestyle
    • Fashion
    • food
    • Health
    • Travel
    • Politics
    • Science
    • Tech
  • Multilingual Editorial
    • English Editorials
    • Thai Editorials
    • Hindi Editorials
    • Punjabi Editorials
    • Page3News Special
No Result
View All Result
  • Home
  • Page 3 Family
    • E-Paper
    • E-Magazine
    • Management Team
  • Subscriptions
  • Countries
    • USA
    • Canada
    • India
    • Balochistan
    • Thailand
    • UK
    • Australia
  • Language Wise News
    • Thai News
    • Punjabi News
    • Hindi News
  • Other News
    • World News
    • Latest Movie Reviews
    • Culture
    • Finance
    • Hollywood
    • Business
    • Entertainment
    • Sports
    • Lifestyle
    • Fashion
    • food
    • Health
    • Travel
    • Politics
    • Science
    • Tech
  • Multilingual Editorial
    • English Editorials
    • Thai Editorials
    • Hindi Editorials
    • Punjabi Editorials
    • Page3News Special
No Result
View All Result
Page3News Worldwide
No Result
View All Result
Home Punjabi Editorials

ਗੁਰਮਤਿ ਦਾਰਸ਼ਨਿਕਤਾ ਦਾ ਆਧਾਰ ਸਿੱਖ ਦਾ ਦੇਵਤਾ ਬਣਨ ਵਲ ਸਫ਼ਰ ਹੈ

by Page 3 News International Desk
February 7, 2026
in Punjabi Editorials
0
0
SHARES
3
VIEWS
Share on FacebookShare on TwitterShare on WhatsappShare on TelegramShare on LineShare on Email

RelatedPosts

No Content Available
images 1 1

​ਇਕਬਾਲ ਸਿੰਘ ਲਾਲਪੁਰਾ

​ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ਅਰਥਾਤ ​ਸੱਚ ਬੋਲਣਾ, ਸੱਚ ਸੁਣਨਾ, ਸੱਚ ਨੂੰ ਮੰਨਣਾ ਤੇ ਸੱਚ ਦੇ ਰਾਹ ਤੇ ਚੱਲਣਾ ਸਿੱਖ ਧਰਮ ਦਾ ਮੁਢਲਾ ਨਿਯਮ ਹੈ। ਰੱਬ ਨਾਲ ਇਕਮਿਕ ਹੋਣ ਦੀ ਵਿਧੀ ਹੈ, ਗੁਰੂ ਦੇ ਰਾਹ ਵੱਲ ਤੁਰਨਾ। ਸਿੱਖੀ ਕਿਸੇ ਨਵੀਂ ਮਜ਼ਹਬੀ ਰਸਮ ਜਾਂ ਪੂਜਾ-ਪੱਧਤੀ ਦਾ ਨਾਮ ਨਹੀਂ ਹੈ। ਇਹ ਇੱਕ ਮਨੁੱਖੀ ਕ੍ਰਾਂਤੀ, ਇੱਕ ਨੈਤਿਕ ਵਿਕਾਸ ਸੀ—ਡਰ, ਵੈਰ, ਜਾਤ-ਪਾਤ, ਝੂਠ ਅਤੇ ਜ਼ੁਲਮ ਆਧਾਰਿਤ ਸਮਾਜ ਦੀ ਵੰਡ ਦੇ ਖ਼ਿਲਾਫ਼। ਗੁਰੂ ਨਾਨਕ ਦੇਵ ਜੀ ਦੀ ਮਨੁੱਖਤਾ ਨੂੰ ਸਭ ਤੋਂ ਵੱਡੀ ਦੇਣ ਕੋਈ ਧਾਰਮਿਕ ਸੰਸਥਾ ਨਹੀਂ, ਸਗੋਂ ਸਾਧਾਰਨ ਮਨੁੱਖ ਨੂੰ ਦੇਵਤਾ ਬਣਾਉਣ ਦੀ ਪ੍ਰਕਿਰਿਆ ਸੀ।
​ਗੁਰੂ ਨਾਨਕ ਦੇਵ ਜੀ ਨੇ ਬ੍ਰਹਮ ਨੂੰ ਦੂਰ ਅਕਾਸ਼ਾਂ ਵਿੱਚ ਵੱਸਦਾ ਹੋਇਆ ਨਹੀਂ ਦੱਸਿਆ। ਉਨ੍ਹਾਂ ਲਈ ਬ੍ਰਹਮ ‘ਇਕ ਓਅੰਕਾਰ’ ਹੈ—ਨਿਰਭਉ, ਨਿਰਵੈਰ, ਜੋ ਹਰ ਮਨੁੱਖ ਦੇ ਅੰਦਰ ਵੱਸਦਾ ਹੈ। ਬ੍ਰਹਮ ਨੂੰ ਲੱਭਣ ਲਈ ਅੰਦਰ ਝਾਕਣਾ ਪੈਂਦਾ ਹੈ ਅਤੇ ਦੂਜੇ ਮਨੁੱਖ ਵਿੱਚ ਵੀ ਉਸੇ ਜੋਤ ਨੂੰ ਦੇਖਣਾ ਪੈਂਦਾ ਹੈ। ਇਹ ਵਿਚਾਰ ਉਸ ਸਮੇਂ ਦੇ ਹਿੰਸਕ ਅਤੇ ਅਸਮਾਨਤਾਵਾਂ ਨਾਲ ਭਰੇ ਸਮਾਜ ਲਈ ਕ੍ਰਾਂਤੀਕਾਰੀ ਤੇ ਨਵੇਂ ਸਨ।
​ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥ ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥੨॥ {ਅੰਗ 468}
ਸੱਚ ਸਭ ਬਿਮਾਰੀਆਂ ਤੇ ਸਮੱਸਿਆਵਾਂ ਦਾ ਇਲਾਜ ਵੀ ਹੈ। ਅੱਜ ਦੇ ਸਿੱਖ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਵੀ ਸੱਚ ਨੂੰ ਸਮਰਪਣ, ਵਿਚਾਰ ਕਰਨ, ਨੀਤੀ ਘੜਨ ਤੇ ਉਸ ਤੇ ਚੱਲਣ ਵਿੱਚ ਹੈ।
​ਸਿੱਖੀ ਅਸਲ ਵਿੱਚ ਮਨੁੱਖ ਤੋਂ ਫ਼ਰਿਸ਼ਤਾ ਬਣਨ ਦੀ ਯਾਤਰਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਵੇਂ ਸੰਸਾਰ ਇਸ ਰਾਹ ਤੋਂ ਭਟਕਦਾ ਆਇਆ ਹੈ।
​ਸਿੱਖ ਇਤਿਹਾਸ ਦਾ ਸਭ ਤੋਂ ਪ੍ਰਭਾਵਸ਼ਾਲੀ ਪੱਖ ਉਹ ਹੈ, ਜਿੱਥੇ ਭਿਆਨਕ ਅਪਰਾਧੀ ਵੀ ਗੁਰੂ ਨਾਨਕ ਦੀ ਸੰਗਤ ਨਾਲ ਬਦਲ ਗਏ। ਸੱਜਣ ਠੱਗ, ਜੋ ਯਾਤਰੀਆਂ ਨੂੰ ਠੱਗ ਕੇ ਮਾਰਦਾ ਸੀ; ਭੂਮੀਆ ਚੋਰ, ਜੋ ਡਾਕਿਆਂ ਲਈ ਮਸ਼ਹੂਰ ਸੀ; ਕੋਡਾ ਰਾਖਸ਼ਸ, ਜੋ ਮਨੁੱਖਾਂ ਨੂੰ ਖਾਣ ਵਾਲਾ ਦਰਿੰਦਾ ਸਮਝਿਆ ਜਾਂਦਾ ਸੀ। ਉਨ੍ਹਾਂ ਨੇ ਗੁਰੂ ਉਪਦੇਸ਼ ਕਾਰਣ ਆਪਣੇ ਆਪ ਨੂੰ ਭਟਕਿਆ ਹੋਇਆ ਮਨੁੱਖ ਦੇਖਿਆ। ਇਹੀ ਪਲ ਉਨ੍ਹਾਂ ਦੇ ਅੰਦਰ ਪਸ਼ਚਾਤਾਪ, ਨਿਮਰਤਾ ਅਤੇ ਨਵਾਂ ਜਨਮ ਲੈ ਕੇ ਆਇਆ। ਇਹ ਲੋਕ ਸੇਵਕ ਬਣ ਗਏ, ਰਾਹਗੀਰਾਂ ਦੇ ਰਖਵਾਲੇ ਅਤੇ ਇਤਿਹਾਸਕ ਪਾਤਰ ਬਣੇ। ਇਹ ਸੂਚੀ ਬਹੁਤ ਲੰਬੀ ਹੈ। ਇਹੀ ਸੀ ਸਿੱਖੀ ਦੀ ਵਿਧੀ—“ਸਜ਼ਾ ਨਹੀਂ, ਸੁਧਾਰ”।
​ਇਹ ਦੇਵਤੇ ਸੰਸਾਰ ਤੋਂ ਵੱਖ ਨਹੀਂ ਹੋਏ, ਸਿੱਖੀ ਕਦੇ ਵੀ ਸੰਨਿਆਸ ਨਹੀਂ ਸੀ। ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ-ਪੀਰੀ ਦੇ ਸਿਧਾਂਤ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਖ਼ਾਲਸਾ ਸਾਜਨਾ ਤੱਕ, ਸਿੱਖੀ ਨੇ ਸੰਤ-ਸਿਪਾਹੀ ਤਿਆਰ ਕੀਤੇ ਜੋ ਅਕਾਲ ਪੁਰਖ ਦੀ ਫ਼ੌਜ ਦੇ ਸਿਪਾਹੀ ਬਣ ਮਨੁੱਖੀ ਹੱਕਾਂ ਦੇ ਅਲੰਬਰਦਾਰ ਬਣੇ।​ਇਹ ਅਕਾਲ ਪੁਰਖ ਦੇ ਸਿਪਾਹੀ ਆਤਮਿਕ ਤੌਰ ’ਤੇ ਉੱਚੇ, ਨੈਤਿਕ ਤੌਰ ’ਤੇ ਦ੍ਰਿੜ੍ਹ, ਸਮਾਜਿਕ ਤੌਰ ’ਤੇ ਜ਼ਿੰਮੇਵਾਰ ਅਤੇ ਜ਼ੁਲਮ ਦੇ ਖ਼ਿਲਾਫ਼ ਖੜ੍ਹੇ ਹੋਏ। ਇਨ੍ਹਾਂ ਫ਼ਰਿਸ਼ਤਿਆਂ ਨੇ ਹੀ ਭਾਰਤ ਦੀ ਕਿਸਮਤ ਬਦਲੀ ਤੇ ਰਾਜਸੀ ਗੁਲਾਮੀ ਦਾ ਅੰਤ ਕੀਤਾ ਸੀ। ਮੁਗਲ ਹਕੂਮਤ ਦਾ ਜ਼ੁਲਮ, ਜ਼ਬਰਦਸਤੀ ਧਰਮ-ਪਰਿਵਰਤਨ ਅਤੇ ਕਤਲੇਆਮ ਵੀ ਉਨ੍ਹਾਂ ਨੂੰ ਸੱਚੇ ਰਬੀ ਮਾਰਗ ਤੋਂ ਰੋਕ ਨਹੀਂ ਸਕੇ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਸਿੱਖਾਂ ਨੂੰ ਹੋਰ ਮਜ਼ਬੂਤ ਕੀਤਾ ਸੀ। ਸਿੱਖ ਹਿੰਸਕ ਨਹੀਂ ਸਨ, ਉਹ ਧਰਮੀ ਯੋਧੇ ਸਨ ਜੋ ਮਨੁੱਖੀ ਹੱਕਾਂ ਦੇ ਰਾਖੇ ਸਨ। ਸ਼ਸਤਰ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ ਲਈ ਉੱਠਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਸਭ ਤੋਂ ਧਰਮਨਿਰਪੱਖ ਅਤੇ ਪ੍ਰਗਤੀਸ਼ੀਲ ਰਾਜ ਸਨ, ਜਿੱਥੇ ਸਭ ਬਰਾਬਰ ਤੇ ਭਾਈਵਾਲ ਸਨ। ਇਹ ਇਸ ਫ਼ਰਿਸ਼ਤਾਈ ਫ਼ਲਸਫ਼ੇ ਦੀ ਪੇਸ਼ਕਾਰੀ ਸੀ, ਵਿਸ਼ੇਸ਼ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ। ਮੁਸਲਮਾਨ, ਹਿੰਦੂ, ਸਿੱਖ ਸਭ ਉੱਚ ਅਹੁਦਿਆਂ ’ਤੇ ਸਨ, ਸਭ ਨੂੰ ਧਾਰਮਿਕ ਆਜ਼ਾਦੀ ਸੀ। ਮੰਦਰ, ਮਸਜਿਦ ਅਤੇ ਗੁਰਦੁਆਰੇ ਸੁਰੱਖਿਅਤ ਸਨ। ਮਨੁੱਖੀ ਹੱਕ ਅਤੇ ਇਨਸਾਫ਼ ਧਰਮ ਤੋਂ ਉੱਪਰ ਸੀ। ਇਹ ਸਭ ਕੁਝ ਸੰਯੋਗ ਨਹੀਂ ਸੀ, ਬਲਕਿ ਸ਼੍ਰੀ ਗੁਰੂ ਨਾਨਕ ਸਾਹਿਬ ਦੇ ‘ਹਲੇਮੀ’ ਤੇ ‘ਬੇਗਮਪੁਰਾ’ ਫ਼ਲਸਫ਼ੇ ਦੀ ਰਾਜਨੀਤਕ ਪੇਸ਼ਕਾਰੀ ਸੀ।
​ਬਦਕਿਸਮਤੀ ਨਾਲ ਇਹ ਰਾਜ ਬਾਹਰੀ ਹਮਲਿਆਂ ਨਾਲ ਨਹੀਂ, ਸਗੋਂ ਅੰਦਰੂਨੀ ਟੁੱਟ-ਭੱਜ ਨਾਲ ਤਬਾਹ ਹੋਇਆ। ਅੰਗਰੇਜ਼ ਦੁਸ਼ਮਣ ਤੇਜ਼-ਬੁੱਧੀ ਤੇ ਯੋਜਨਾਬੱਧ ਸੀ। ਮੁਗਲਾਂ ਨੇ ਤਾਂ ਕੇਵਲ ਸਿੱਖ ਕਤਲੇਆਮ ਦਾ ਰਾਹ ਫੜਿਆ ਸੀ, ਜਿਸ ਨਾਲ ਸਿੱਖ ਦੂਣ-ਸਵਾਏ ਹੁੰਦੇ ਰਹੇ। ਅੰਗਰੇਜ਼ਾਂ ਦੀ ਚੋਟ ਯੋਜਨਾਬੱਧ ਸੀ। ਉਨ੍ਹਾਂ ਨੇ ਸਿੱਖਾਂ ਨੂੰ ਸਿਰਫ਼ ਜੰਗ ਵਿੱਚ ਨਹੀਂ ਹਰਾਇਆ, ਸਗੋਂ ਉਨ੍ਹਾਂ ਨੇ ਸਿੱਖੀ ਦੇ ਫ਼ਲਸਫ਼ੇ ਤੇ ਅਸੂਲਾਂ ’ਤੇ ਵੀ ਹਮਲਾ ਕੀਤਾ। ਉਹ ਜਾਣਦੇ ਸਨ ਕਿ ਸਿੱਖ ਤਾਕਤ ਦੀ ਜੜ੍ਹ ਹੈ—”ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸਾ ਦਾ “, ਜਿਸ ਵਿੱਚ ਪੰਥਕ ਏਕਤਾ, ਗੁਰੂ ’ਤੇ ਭਰੋਸਾ ਅਤੇ ਆਤਮਿਕ ਆਜ਼ਾਦੀ ਵਾਲੀ ਸੋਚ ਸ਼ਾਮਲ ਸੀ। ਅੰਗਰੇਜ਼ ਨੇ ਫੁੱਟ ਪਾਉਣ ਲਈ ਨਵੇਂ ‘ਵਫ਼ਾਦਾਰ ਸਰਦਾਰ’ ਪੈਦਾ ਕੀਤੇ, ਆਜ਼ਾਦ ਹਸਤੀ ਦੇ ਪ੍ਰਤੀਕ ਮਹਾਰਾਜਾ ਦੇ ਵੰਸ਼ ਦਾ ਨਾਸ਼ ਕੀਤਾ, ਸਿੱਖ ਕੌਮ ਦੀ ਪਨੀਰੀ ਨੂੰ ਭਾਰਤੀ ਸਮਾਜ ਵਿੱਚ ਵੰਡਿਆ, ਸਿੱਖਾਂ ਨੂੰ ਗੁਰਮੁਖੀ ਦੀ ਪੜ੍ਹਾਈ ਤੋਂ ਵਾਂਝੇ ਕਰਕੇ ਗੁਰਮਤਿ ਤੋਂ ਦੂਰ ਕੀਤਾ ਅਤੇ ਅਕਾਲ ਦੇ ਪੁਜਾਰੀਆਂ ਦੇ ਸਾਹਮਣੇ ਨਵੇਂ ਬਣਾਏ ‘ਬਾਬਿਆਂ’ ਨੂੰ ਜਗਤ ਗੁਰੂ ਬਾਬਾ ਨਾਨਕ ਦੇ ਸ਼ਰੀਕ ਖੜ੍ਹੇ ਕਰਕੇ ਭਰਮ ਪੈਦਾ ਕਰ ਦਿੱਤਾ। ਇਸ ਤਰ੍ਹਾਂ ਗੁਰੂ ਨਾਨਕ ਦੇ ਦੇਵਤੇ ਤੇ ਅਕਾਲ ਦੀ ਮੂਰਤ ਹੌਲੀ-ਹੌਲੀ ਰਸਮਾਂ ਤੇ ਦੇਹਧਾਰੀਆਂ ਦੀ ਪਕੜ ਵਿੱਚ ਆ ਗਏ। ਸੇਵਾ ਮਨੁੱਖਤਾ ਦੀ ਬਜਾਏ ਬਾਬਿਆਂ ਤੇ ਰਾਜ ਦੀ ਸ਼ੁਰੂ ਹੋ ਗਈ।
​ਅੰਗਰੇਜ਼ 1947 ਈ. ਵਿੱਚ ਚਲੇ ਗਏ, ਪਰ ਗੁਲਾਮੀ ਦੀ ਸੋਚ ਵਾਲੀ ਜ਼ੰਜੀਰ ਸਿੱਖ ਕੌਮ ਦੇ ਗਲੇ ਵਿੱਚ ਪਈ ਰਹਿ ਗਈ। ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਰਾਜਕੁਮਾਰੀ ਬੰਬਾਂ ਤੇ ਲਾਹੌਰ ਦਾ ਸਿੱਖ ਰਾਜ ਪਿੱਛੇ ਛੱਡ ਦਿੱਤਾ ਗਿਆ, ਕਿਉਂਕਿ 1849 ਈ. ਤੋਂ ਖਾਲਸਾ ਦੇ ਆਜ਼ਾਦ ਦੇਸ਼ ਲਾਹੌਰ ਦੀ ਬਹਾਲੀ ਲਈ ਕੋਈ ਵੀ ਸੰਘਰਸ਼ ਕੌਮ ਵੱਲੋਂ ਨਹੀਂ ਹੋਇਆ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਸਿੱਖ ਸਮਾਜ ਨੂੰ ਰਾਜਨੀਤੀ ਤੋਂ ਅਣਜਾਣ, ਦ੍ਰਿਸ਼ਟੀਹੀਣ ਤੇ ਸਵਾਰਥੀ ਨੇਤਾਵਾਂ ਨੇ ਰੋਲ ਦਿੱਤਾ। ਗੁਰੂ ਨਾਨਕ ਦੀ ਬ੍ਰਹਿਮੰਡੀ ਸੋਚ ਦੀ ਥਾਂ ਸੰਕੁਚਿਤ ਸੋਚ, ਡਰ ਦਾ ਵਪਾਰ ਤੇ ਸਿੱਖ ਪਛਾਣ ਦੇ ਖ਼ਤਰੇ ਦੀ ਰਾਜਨੀਤੀ ਨੇ ਲੈ ਲਈ; ਇਸ ਵਿੱਚੋਂ ਧਰਮ ਪ੍ਰਚਾਰ ਤੇ ਪ੍ਰਸਾਰ ਮਨਫ਼ੀ ਸੀ। ਇਹ ਸਾਰਾ ਕੁਝ ਸਮੂਹਿਕ ਕੌਮੀ ਨੁਕਸਾਨ ਦਾ ਕਾਰਨ ਬਣਿਆ। ਨਤੀਜਾ—ਇੱਕ ਅਜਿਹੀ ਕੌਮ ਜੋ ਮਨੁੱਖਤਾ ਦੀ ਅਗਵਾਈ ਕਰ ਸਕਦੀ ਸੀ, ਆਪਣੇ ਹੀ ਪਰਛਾਵੇਂ ਤੋਂ ਡਰਨ ਲੱਗ ਪਈ ਹੈ।
​ਇਹ ਹੀ ਮੌਕਾ ਸੀ ਜਦੋਂ ਸਿੱਖ ਨੌਜਵਾਨੀ ਗਲਤ ਰਾਹਾਂ ਵੱਲ ਧੱਕੀ ਗਈ। ਸਭ ਤੋਂ ਦੁੱਖਦਾਈ ਅਧਿਆਇ ਉਦੋਂ ਸ਼ੁਰੂ ਹੋਇਆ, ਜਦੋਂ ਗੁਰੂ ਨਾਨਕ ਦੇ ਫ਼ਲਸਫ਼ੇ ਤੋਂ ਟੁੱਟੀ ਹੋਈ ਜਵਾਨੀ ਨੂੰ ਨਕਸਲਵਾਦ ਅਤੇ ਹਿੰਸਾ ,ਗੈਂਗਸਟਰਵਾਦ ਤਾਕਤਾਂ ਵੱਲੋਂ ਵਰਤਿਆ ਜਾਣਾ ਆਰੰਭ ਹੋਇਆ, ਜਿਸ ਵਿੱਚ “ਬਦਲਾ”, “ਗੁੱਸਾ” ਤੇ “ਹਿੰਸਾ” ਸਾਧਨ ਬਣ ਗਏ। ਗੁਰਮਤਿ ਇਨ੍ਹਾਂ ਤੋਂ ਬਿਲਕੁਲ ਉਲਟ ਹੈ। ਹੁਣ ਵਾਰੀ ਹਿੰਦੁਸਤਾਨ ਵਿਰੋਧੀ ਕੀ ਦੇਵਤਾ ਕਦੇ ਹਿੰਸਕ ਹੋ ਸਕਦਾ ਹੈ?
​ਧਰਮ ਦੇ ਦੋ ਪੱਖ ‘ਸਿਮਰਨ ਤੇ ਸੇਵਾ’ ਗੁਰਮਤਿ ਦਾ ਫ਼ਲਸਫ਼ਾ ਹੈ। ਧਰਮਸ਼ਾਲ ਜਾਂ ਗੁਰਦੁਆਰਾ ਕੇਵਲ ਕਰਮ-ਕਾਂਡ ਲਈ ਇਮਾਰਤ ਨਹੀਂ, ਸੇਵਾ ਰਾਹੀਂ ਧਰਮ ਕਮਾਉਣ ਦੀ ਸੰਸਥਾ ਹੈ ਜੋ ਕੁਲ ਮਨੁੱਖਤਾ ਲਈ ਹੈ। ਪਰ ਅੱਜ ਸਿੱਖੀ ਨੂੰ ਸਿਰਫ਼ ਗੁਰਦੁਆਰੇ ਤੱਕ ਸੀਮਿਤ ਕਰ ਦਿੱਤਾ ਗਿਆ ਹੈ। ਅਸਲ ਵਿੱਚ ਗੁਰਦੁਆਰਾ ਸਿੱਖ ਸਮਾਜਿਕ ਕੇਂਦਰ ਹੈ, ਲੰਗਰ ਸਮਾਨਤਾ ਦਾ ਪ੍ਰਯੋਗ ਹੈ, ਕੀਰਤਨ ਨੈਤਿਕ ਜਾਗਰੂਕਤਾ ਹੈ, ਰਹਿਤ ਅਨੁਸ਼ਾਸਨ ਹੈ—ਕੇਵਲ ਰਸਮ ਨਹੀਂ। ਜਦੋਂ ਕੋਈ ਵੀ ਵਿਧੀ ਰਸਮ ਬਣ ਜਾਂਦੀ ਹੈ, ਤਾਂ ਉਸ ਦੀ ਆਤਮਾ ਖੋ ਜਾਂਦੀ ਹੈ।
​ਕਰਮ-ਕਾਂਡ ਤੋਂ ਮੁਕਤੀ ਨਿਰਮਲ ਪੰਥ ਦੀ ਰੂਹ ਹੈ। 20ਵੀਂ ਸਦੀ ਦਾ ਗੁਰਦੁਆਰਾ ਸੁਧਾਰ ਅੰਗਰੇਜ਼ਾਂ ਨੇ ਕੁਝ ਗੁਰਦੁਆਰਾ ਸਾਹਿਬਾਨ ਤੱਕ ਹੀ ਸੀਮਿਤ ਕਰ ਦਿੱਤਾ ਸੀ। ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਕੋਲ ਕਰੀਬ 500, ਹਰਿਆਣਾ ਕਮੇਟੀ ਕੋਲ 52 ਤੇ ਦਿੱਲੀ ਕਮੇਟੀ ਕੋਲ 10 ਹੀ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਹੈ। ਦੇਸ਼ ਭਰ ਵਿੱਚ ਗੁਰੂ-ਘਰਾਂ ਦੀ ਗਿਣਤੀ ਤਾਂ ਹਜ਼ਾਰਾਂ ਵਿੱਚ ਹੈ। ਗੁਰੂ-ਘਰਾਂ ਵਿੱਚ ਪ੍ਰਬੰਧਕਾਂ ਦੀ ਲੜਾਈ ਸ਼ਕਤੀ ਲਈ ਹੈ। ਕੌਮੀ ਸਰਮਾਇਆ ਜੇਕਰ ਪ੍ਰਚਾਰ, ਪ੍ਰਸਾਰ ਤੇ ਵਿੱਦਿਆ ਤੇ ਖ਼ਰਚਿਆ ਜਾਂਦਾ ਤਾਂ ਸਥਿਤੀ ਕਿਧਰੇ ਚੰਗੀ ਹੁੰਦੀ।
​ਕੌਮ ਦੀ ਪੁਰਾਤਨ ਫ਼ਲਸਫ਼ੇ ਤੇ ਸ਼ਾਨ ਵੱਲ ਮੁੜ ਵਾਪਸੀ ਕੁਝ ਮੁਸ਼ਕਲ ਲੱਗਦੀ ਹੈ, ਪਰ ਅਸੰਭਵ ਨਹੀਂ ਹੈ। ‘ਦੇਵਤਾ ਜੀਵਨ’ ਦੀ ਵਿਧੀ ਤੇ ਮਰਿਆਦਾ ਗੁਰੂ ਸਾਹਿਬਾਨ ਨੇ ਆਪਣੀ ਕਲਮ ਨਾਲ ਅੰਕਿਤ ਕੀਤੀ ਹੋਈ ਹੈ। ਜੇ ਸੱਜਣ ਠੱਗ ਬਦਲ ਸਕਦਾ ਹੈ, ਜੇ ਕੋਡਾ ਰਾਖਸ਼ਸ ਜਾਗ ਸਕਦਾ ਹੈ, ਤਾਂ ਸਿੱਖ ਕਿਉਂ ਨਹੀਂ?
​ਬੱਸ ਲੋੜ ਹੈ—ਗੁਰੂ ਨਾਨਕ ਦੇ ਫ਼ਲਸਫ਼ੇ ਨਾਲ ਮੁੜ ਜੁੜਨ ਦੀ, ਡਰ ਦੀ ਰਾਜਨੀਤੀ ਤਿਆਗਣ ਦੀ, ਨੈਤਿਕ ਤੇ ਕਿਰਦਾਰ ਵਾਲੀ ਲੀਡਰਸ਼ਿਪ ਪੈਦਾ ਕਰਨ ਦੀ, ਨੌਜਵਾਨੀ ਨੂੰ ਫ਼ਲਸਫ਼ੇ ਤੇ ਇਤਿਹਾਸ ਨਾਲ ਜੋੜਨ ਦੀ।
​ਆਓ ‘ਦੇਵਤਾ-ਪਣ’ ਦੁਬਾਰਾ ਪ੍ਰਗਟ ਕਰਨ ਦੀ ਯੋਜਨਾ ਬਣਾਈਏ । ਸਿੱਖੀ ‘ਪੀੜਤ’ ਬਣਾਉਣ ਲਈ ਨਹੀਂ ਬਣੀ ਸੀ, ਸਗੋਂ ਚੜ੍ਹਦੀ ਕਲਾ ਵਾਲੇ ਫ਼ਰਿਸ਼ਤੇ ਬਣਾਉਣ ਲਈ ਪ੍ਰਗਟ ਹੋਈ ਸੀ। ਦੇਵਤੇ ਉਹ ਹੁੰਦੇ ਹਨ ਜੋ ਜ਼ੁਲਮ ਦੇ ਖ਼ਿਲਾਫ਼ ਖੜ੍ਹਦੇ ਹਨ, ਕਮਜ਼ੋਰਾਂ ਦੀ ਰੱਖਿਆ ਕਰਦੇ ਹਨ, ਸੱਚ ਬੋਲਦੇ ਤੇ ਸੱਚਾ ਆਚਾਰ ਰੱਖਦੇ ਹਨ, ਨਿਰਭਉ ਅਤੇ ਨਿਰਵੈਰ ਜੀਵਨ ਜੀਉਂਦੇ ਹਨ।
​ਮਨੁੱਖ ਤੋਂ ਦੇਵਤਾ ਬਣਨ ਦਾ ਰਸਤਾ ਗੁਰੂ ਨਾਨਕ ਦੀ ਮਨੁੱਖਤਾ ਨੂੰ ਸਭ ਤੋਂ ਵੱਡੀ ਦੇਣ ਹੈ। ਇਸ ਮਾਰਗ ਤੋਂ ਪਿੱਛੇ ਹਟਣਾ ਸਾਡੀ ਕਿਸਮਤ ਨਹੀਂ, ਸਗੋਂ ਰਹਿਤ ਤੋਂ ਦੂਰ ਜਾਣਾ ਹੈ। ਆਓ ਯੋਜਨਾ ਬਣਾਈਏ, ਵਿਚਾਰ ਕਰੀਏ ਤੇ ਨਿਸ਼ਚਾ ਕਰ ਜਿੱਤ ਵੱਲ ਵਧੀਏ—ਮਨੁੱਖਤਾ ਲਈ, ਭਾਰਤ ਲਈ, ਗੁਰੂ ਨਾਨਕ ਦੇ ਸੁਪਨੇ ਲਈ ਤੇ ਪੰਥ ਦੀ ਚੜ੍ਹਦੀ ਕਲਾ ਲਈ।

​ਸਾਬਕਾ ਚੇਅਰਮੈਨ, ਕੌਮੀ ਘੱਟ-ਗਿਣਤੀ ਕਮਿਸ਼ਨ
ਭਾਰਤ ਸਰਕਾਰ M: +91 97800 03333

Get real time update about this post categories directly on your device, subscribe now.

Unsubscribe
Page 3 News International Desk

Page 3 News International Desk

The Page 3 News is a Multilingual Worldwide daily newspaper founded in 2021. It is published in Bangkok, Thailand by the Page 3 News Thai Limited Partnership. Page 3 News is available to the world in all the three formats i.e. e-Paper, digital and print. The Page 3 News is having offices in many countries like Thailand, India, Canada, USA, etc. and is currently published in English, Thai, Hindi and Punjabi languages.

Related Posts

No Content Available
Facebook Twitter Youtube Instagram Tumblr Pinterest

Page 3 News Multilingual Worldwide

The Page 3 News is a Multilingual Worldwide daily newspaper founded in 2021. It is published in Bangkok, Thailand by the Page 3 News Thai Limited Partnership. Page 3 News is available to the world in all the three formats i.e. e-Paper, digital and print.

The Page 3 News is having offices in many countries like Thailand, India, Canada, USA, etc. and is currently published in English, Thai, Hindi and Punjabi languages.

Category

Calanderwise News

February 2026
MTWTFSS
 1
2345678
9101112131415
16171819202122
232425262728 
« Jan    

© 2024 Page 3 News - First Multilingual Worldwide Newspaper based in Thailand.

Welcome Back!

Login to your account below

Forgotten Password? Sign Up

Create New Account!

Fill the forms below to register

*By registering into our website, you agree to the Terms & Conditions and Privacy Policy.
All fields are required. Log In

Retrieve your password

Please enter your username or email address to reset your password.

Log In

Add New Playlist

No Result
View All Result
  • Home
  • E-Magazine
  • Management Team
  • Subscriptions
  • E-Paper
  • World News
  • Balochistan
  • USA
  • India
  • Thailand
  • Canada
  • UK
  • Australia
  • About Us
  • Contact
  • Privacy Policy
  • Terms and Conditions
  • Disclaimer

© 2024 Page 3 News - First Multilingual Worldwide Newspaper based in Thailand.

This website uses cookies. By continuing to use this website you are giving consent to cookies being used. Visit our Privacy and Cookie Policy.