• About Us
  • Contact
  • Privacy Policy
  • Terms and Conditions
Saturday, July 4, 2026
  • Login
  • Register
Page3News Worldwide
  • Home
  • E-Paper
  • Subscriptions
  • Countries
    • USA
    • Canada
    • India
    • Balochistan
    • Thailand
    • UK
    • Australia
  • Language Wise News
    • Thai News
    • Punjabi News
    • Hindi News
  • Other News
    • World News
    • Latest Movie Reviews
    • Culture
    • Finance
    • Hollywood
    • Business
    • Entertainment
    • Sports
    • Lifestyle
    • Fashion
    • food
    • Health
    • Travel
    • Politics
    • Science
    • Tech
  • Multilingual Editorial
    • English Editorials
    • Thai Editorials
    • Hindi Editorials
    • Punjabi Editorials
    • Page3News Special
No Result
View All Result
  • Home
  • E-Paper
  • Subscriptions
  • Countries
    • USA
    • Canada
    • India
    • Balochistan
    • Thailand
    • UK
    • Australia
  • Language Wise News
    • Thai News
    • Punjabi News
    • Hindi News
  • Other News
    • World News
    • Latest Movie Reviews
    • Culture
    • Finance
    • Hollywood
    • Business
    • Entertainment
    • Sports
    • Lifestyle
    • Fashion
    • food
    • Health
    • Travel
    • Politics
    • Science
    • Tech
  • Multilingual Editorial
    • English Editorials
    • Thai Editorials
    • Hindi Editorials
    • Punjabi Editorials
    • Page3News Special
No Result
View All Result
Page3News Worldwide
No Result
View All Result
Home Punjabi News

ਖਾਲਸਾ ਪੰਥ ਦੀ ਸ਼ਾਨ ਮਹਾਰਾਜਾ ਰਣਜੀਤ ਸਿੰਘ ਬਹਾਦੁਰ ਨੂੰ ਸੱਚੀ ਸ਼ਰਧਾਂਜਲੀ!

by Page 3 News International Desk
June 28, 2026
in Punjabi News, Punjabi Editorials
0
0
SHARES
3
VIEWS
Share on FacebookShare on TwitterShare on WhatsappShare on TelegramShare on LineShare on Email

ਡਾ : ਇਕਬਾਲ ਸਿੰਘ ਲਾਲਪੁਰਾ

ਅੱਜ ਤੋਂ 187 ਸਾਲ ਪਹਿਲਾਂ ਆਜ਼ਾਦ ਸਿੱਖ ਰਾਜ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨੇ ਆਖ਼ਰੀ ਸਾਹ ਲਿਆ। ਲਾਹੌਰ ਸ਼ਹਿਰ ਦੇ ਵਸਨੀਕਾਂ ਨੇ ਜ਼ੁਲਮ ਤੇ ਬੇਇਨਸਾਫ਼ੀ ਤੋਂ ਤੰਗ ਆ ਕੇ ਨੌਜਵਾਨ ਸਰਦਾਰ ਰਣਜੀਤ ਸਿੰਘ ਸ਼ੁਕਰਚੱਕੀਆ ਨੂੰ ਬੁਲਾਵਾ ਭੇਜਿਆ, ਜਿਸ ਵਿੱਚ ਹਿੰਦੂ ਤੇ ਮੁਸਲਮਾਨ ਸ਼ਾਮਲ ਸਨ। ਉਨ੍ਹਾਂ ਦਾ ਫ਼ੈਸਲਾ ਇੱਕ ਭਵਿੱਖਬਾਣੀ ’ਤੇ ਆਧਾਰਿਤ ਸੀ, ਜੋ ਸੱਚ ਸਾਬਤ ਹੋਇਆ। ਅਗਲੇ ਚਾਲੀ ਸਾਲ ਜੋ ਅਮਨ, ਸ਼ਾਂਤੀ, ਆਪਸੀ ਭਾਈਚਾਰਾ ਤੇ ਖੁਸ਼ਹਾਲੀ ਖਾਲਸਾ ਰਾਜ ਨੇ ਦਿੱਤੀ ਤੇ ਵੇਖੀ, ਅੱਜ ਵੀ ਦੁਨੀਆ ਭਰ ਦੇ ਇਤਿਹਾਸ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮਹਾਨ ਸ਼ਾਸਕਾਂ ਵਿੱਚ ਸ਼ਾਮਲ ਕਰਦੀ ਹੈ। ਇਹ ਹਲੇਮੀ ਰਾਜ, ਰਾਮ ਰਾਜ ਅਤੇ ਬੇਗਮਪੁਰਾ ਦੇ ਗੁਰਮਤਿ ਸੰਕਲਪ ਦੀ ਉਦਾਹਰਨ ਬਣ ਕੇ ਅੱਜ ਤੱਕ ਦੁਨੀਆ ’ਤੇ ਰਾਜ ਕਰਨ ਵਾਲਿਆਂ ਲਈ ਪ੍ਰੇਰਣਾ ਸਰੋਤ ਹੈ। ਇਸ ਬਾਰੇ ਸ਼ਾਹ ਮੁਹੰਮਦ ਨੂੰ ਵੀ ਦਰਜ ਕਰਨਾ ਪਿਆ, ਕਿਉਂਕਿ ਉਹ ਤਾਂ ਅੰਗਰੇਜ਼ਾਂ ਨੇ ਸਿੱਖ ਰਾਜ ਨੂੰ ਬਦਨਾਮ ਕਰਨ ਤੇ ਆਪਸੀ ਫੁੱਟ ਪਾਉਣ ਲਈ ਨਿਯੁਕਤ ਕੀਤਾ ਸੀ।

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ, ਨਿਵਾਇ ਗਿਆ।
ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀਂ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਹੱਛਾ ਰੱਜ ਕੇ ਰਾਜ ਕਮਾਇ ਗਿਆ।

ਮਹਾਰਾਜ ਸਾਹਿਬ ਦੇ ਅਕਾਲ ਚਲਾਣੇ ਤੋਂ ਬਾਅਦ ਖਾਲਸਾ ਰਾਜ ਵਿੱਚ ਆਪਸੀ ਲੜਾਈ ਸ਼ੁਰੂ ਹੋ ਗਈ। ਇਸ ਦੇ ਦੋਸ਼ੀ ਸਾਜ਼ਸ਼ੀ, ਲਾਲਚੀ ਤੇ ਗੱਦਾਰ ਅਹਿਲਕਾਰ ਸਨ, ਜਿਸ ਬਾਰੇ ਵੀ ਸ਼ਾਹ ਮੁਹੰਮਦ ਦਰਜ ਕਰਦਾ ਹੈ।

ਜਦੋਂ ਹੋਏ ਸਰਕਾਰ ਦੇ ਸਾਸ ਪੂਰੇ,
ਜਮ੍ਹਾ ਹੋਏ ਨੀ ਸਭ ਸਰਦਾਰ ਮੀਆਂ।
ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ,
ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ।
ਖੜਕ ਸਿੰਘ ਮਹਾਰਾਜ ਨੇ ਢਾਹ ਮਾਰੀ,
ਮੋਇਆ ਮੁੱਢ ਕਦੀਮ ਦਾ ਯਾਰ ਮੀਆਂ।
ਸ਼ਾਹ ਮੁਹੰਮਦਾ ਅਸਾਂ ਭੀ ਨਾਲ ਮਰਨਾ,
ਸਾਡਾ ਇਹੋ ਸੀ ਕੌਲ-ਕਰਾਰ ਮੀਆਂ।

ਸੰਨ 1845 ਤੱਕ ਕੇਵਲ ਛੇ ਸਾਲਾਂ ਅੰਦਰ ਹੀ ਮਹਾਰਾਜਾ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ, ਮਹਾਰਾਣੀ ਚੰਦ ਕੌਰ ਤੇ ਮਹਾਰਾਜਾ ਸ਼ੇਰ ਸਿੰਘ ਕਤਲ ਕਰ ਦਿੱਤੇ ਗਏ। ਕਰਨਲ ਸਟੇਨਵੇਕ, ਜੋ 1836 ਵਿੱਚ ਖਾਲਸਾ ਫੌਜ ਵਿੱਚ ਭਰਤੀ ਹੋਇਆ ਸੀ, ਨੇ ਅੰਗਰੇਜ਼ ਸਰਕਾਰ ਨੂੰ ਖਾਲਸਾ ਰਾਜ ’ਤੇ ਕਬਜ਼ਾ ਕਰਨ ਦੀ ਤਜਵੀਜ਼ ਭੇਜੀ, ਜੋ ਪੰਜਾਬ ਪੁਸਤਕ ਦੇ ਰੂਪ ਵਿੱਚ ਅੱਜ ਵੀ ਮੌਜੂਦ ਹੈ। ਉਸ ਨੇ ਇਹ ਵੀ ਦਰਜ ਕੀਤਾ ਕਿ ਮੁਸਲਮਾਨ ਸਿੱਖ ਵਿਰੋਧੀ ਹੋ ਗਏ ਹਨ ਤੇ ਹਿੰਦੂਆਂ ਤੇ ਸਿੱਖਾਂ ਨੂੰ ਵੰਡਣ ਦੀ ਲੋੜ ਹੈ। ਇਹ ਵੀ ਸਪਸ਼ਟ ਕਰਦਾ ਹੈ ਕਿ ਕੰਵਰ ਨੌਨਿਹਾਲ ਸਿੰਘ, ਅਫ਼ਗਾਨਿਸਤਾਨ ਦੇ ਸ਼ਾਹ ਤੇ ਨੇਪਾਲ ਦੇ ਬਾਦਸ਼ਾਹ ਨਾਲ ਮਿਲ ਕੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਲਈ ਕੋਸ਼ਿਸ਼ ਕਰ ਰਿਹਾ ਸੀ। ਸ਼ਾਇਦ ਇਹੀ ਉਸ ਦੀ ਮੌਤ ਦਾ ਕਾਰਨ ਬਣਿਆ ਹੋਵੇ।

ਇਸ ਕਤਲੋਗਾਰਤ ਤੋਂ ਨਿਰਾਸ਼ ਹੋ ਕੇ ਬਹੁਤ ਸਾਰੇ ਵਫ਼ਾਦਾਰ ਅਹਿਲਕਾਰਾਂ ਨੇ ਖਾਲਸਾ ਰਾਜ ਤੋਂ ਦੂਰ ਜਾਣ ਦਾ ਫ਼ੈਸਲਾ ਕੀਤਾ। ਸ਼ਾਹ ਮੁਹੰਮਦ ਇਸ ਬਾਰੇ ਵੀ ਲਿਖਦਾ ਹੈ:

ਲਹਿਣਾ ਸਿੰਘ ਸਰਦਾਰ ਮਜੀਠੀਆ (ਸੁੰਦਰ ਸਿੰਘ ਨਾਲ ਕੋਈ ਸਬੰਧ ਨਹੀਂ) ਸੀ,
ਵੱਡਾ ਅਕਲ ਦਾ ਕੋਟ ਕਮਾਲ ਮੀਆਂ।
ਮਹਾਂਬਲੀ ਸਰਦਾਰ ਸੀ ਪੰਥ ਵਿਚੋਂ,
ਡਿੱਠੀ ਬਣੀ ਕੁਚਲਣੀ ਚਾਲ ਮੀਆਂ।
ਦਿਲ ਆਪਣੇ ਬੈਠ ਵਿਚਾਰ ਕਰਦਾ,
ਏਥੇ ਕਈਆਂ ਦੇ ਹੋਣਗੇ ਕਾਲ ਮੀਆਂ।
ਸ਼ਾਹ ਮੁਹੰਮਦਾ ਤੁਰ ਗਿਆ ਤੀਰਥਾਂ ਨੂੰ,
ਸਾਰਾ ਛੱਡ ਕੇ ਦੰਗ-ਦਵਾਲ ਮੀਆਂ।

ਜਦੋਂ ਸਿੱਧ ਹੀ ਪਰਬਤ ਵਿੱਚ ਛਿਪ ਜਾਣ ਤਾਂ ਫਿਰ ਕੌਮ ਨੂੰ ਕਿਸ ਨੇ ਸੰਭਾਲਣਾ ਤੇ ਬਚਾਉਣਾ ਸੀ? ਹਾਲਾਤ ਇਸ ਤਰ੍ਹਾਂ ਦੇ ਹੋ ਗਏ।

ਪਿੱਛੇ ਇਕ ਸਰਕਾਰ ਦੇ ਖੇਡ ਚੱਲੀ,
ਪਈ ਨਿੱਤ ਹੁੰਦੀ ਮਾਰੋ-ਮਾਰ ਮੀਆਂ।
ਸਿੰਘਾਂ ਮਾਰ ਸਰਦਾਰਾਂ ਦਾ ਨਾਸ ਕੀਤਾ,
ਸਭੋ ਕਤਲ ਹੋਏ ਵਾਰੋ-ਵਾਰ ਮੀਆਂ।
ਸਿਰ ’ਤੇ ਫੌਜ ਦੇ ਰਿਹਾ ਨਾ ਕੋਈ ਕੁੰਡਾ,
ਹੋਇਆ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ।
ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ,
ਭੂਤ ਮੰਡਲੀ ਹੋਈ ਤਿਆਰ ਮੀਆਂ।

ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਂਦੇ ਹੋਏ 187 ਸਾਲ ਬਾਅਦ ਵਿਚਾਰ ਕਰ ਰਹੇ ਹਾਂ ਤਾਂ ਅੱਜ ਦੇ ਹਾਲਾਤ ਵੀ ਉਨ੍ਹਾਂ ਹਾਲਾਤਾਂ ਨਾਲ ਮੇਲ ਖਾਂਦੇ ਹੀ ਨਜ਼ਰ ਆਉਂਦੇ ਹਨ। ਭਲੇ ਤੇ ਕੌਮ ਦੀ ਚੜ੍ਹਦੀ ਕਲਾ ਮੰਗਣ ਵਾਲੇ ਪਿੱਛੇ ਬੈਠ ਰਹੇ ਹਨ।

ਅੰਗਰੇਜ਼ ਸਰਕਾਰ ਨੇ ਰਾਜ਼ੀਨਾਮਾ ਕਰਨ ਦੀ ਗੱਲ ਵੀ ਸ਼ਾਹ ਮੁਹੰਮਦ ਨੇ ਲਿਖੀ ਹੈ, ਜੋ ਕੇਵਲ ਅੰਗਰੇਜ਼ੀ ਸਰਕਾਰ ਨੂੰ ਸੁਰਖ਼ਰੂ ਕਰਨ ਲਈ ਲਿਖੀ ਲੱਗਦੀ ਹੈ।

ਅਰਜ਼ੀ ਲਿਖੀ ਫ਼ਿਰੰਗੀਆਂ ਖ਼ਾਲਸੇ ਨੂੰ,
‘ਤੁਸੀਂ ਕਾਸ ਨੂੰ ਜੰਗ ਮਚਾਂਵਦੇ ਹੋ।
ਮਹਾਰਾਜੇ ਦੇ ਨਾਲ ਸੀ ਨੇਮ ਸਾਡਾ,
ਤੁਸੀਂ ਸੁੱਤੀਆਂ ਕਲਾਂ ਜਗਾਂਵਦੇ ਹੋ।
ਕਈ ਲੱਖ ਰੁਪਏ ਲੈ ਜਾਓ ਸਾਥੋਂ,
ਦੇਈਏ ਹੋਰ ਜੋ ਤੁਸੀਂ ਫੁਰਮਾਂਵਦੇ ਹੋ।
ਸ਼ਾਹ ਮੁਹੰਮਦਾ ਅਸਾਂ ਨਾ ਮੂਲ ਲੜਨਾ,
ਤੁਸੀਂ ਏਤਨਾ ਜ਼ੋਰ ਕਿਉਂ ਲਾਂਵਦੇ ਹੋ।’

ਉਸ ਤੋਂ ਬਾਅਦ ਤਾਂ ਘਰ-ਘਰ ਪਹਾੜਾ ਸਿੰਘ ਬਣਨ ਲੱਗ ਪਏ। ਮਹਾਰਾਜਾ ਦਲੀਪ ਸਿੰਘ ਲਈ ਹਾਂ ਦਾ ਨਾਅਰਾ ਮਾਰਨ ਵਾਲਾ ਵੀ ਕੋਈ ਨਹੀਂ ਰਿਹਾ।

ਪਹਾੜਾ ਸਿੰਘ ਸੀ ਯਾਰ ਫ਼ਿਰੰਗੀਆਂ ਦਾ,
ਸਿੰਘਾਂ ਨਾਲ ਸੀ ਓਸ ਦੀ ਗੈਰਸਾਲੀ।
ਪਿੱਛੋਂ ਭੱਜ ਕੇ ਲਾਟ ਨੂੰ ਜਾਇ ਮਿਲਿਆ,
ਗੱਲ ਜਾਇ ਦੱਸੀ ਸਾਰੀ ਭੇਤ ਵਾਲੀ।
‘ਉਥੋਂ ਹੋ ਗਿਆ ਹਰਨ ਹੈ ਖ਼ਾਲਸਾ ਜੀ,
ਚੌਦਾਂ ਹੱਥਾਂ ਦੀ ਮਾਰ ਕੇ ਜਾਣ ਛਾਲੀ।
ਸ਼ਾਹ ਮੁਹੰਮਦਾ ਸਾਂਭ ਲੈ ਸਿਲੇਖਾਨੇ,
ਛੱਡ ਗਏ ਨੀ ਸਿੰਘ ਮੈਦਾਨ ਖਾਲੀ।’

RelatedPosts

ਪੰਜਾਬ ‘ਚ ਨਸ਼ਿਆਂ ਦੇ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਏਗਾ ਮਨੁੱਖੀ ਅਧਿਕਾਰ ਕਮਿਸ਼ਨ : ਜਤਿੰਦਰ ਸਿੰਘ ਸ਼ੰਟੀ

ਪੰਜਾਬ ਦੀ ਰਾਜਨੀਤੀ ਦਾ ਗਿਰਦਾ ਮਿਆਰ

‘ ਨਵੀਆਂ ਕਲਮਾਂ ਨਵੀਂ ਉਡਾਣ ‘ ਪ੍ਰੋਜੈਕਟ ਤਹਿਤ ਦੂਸਰੀ ਕੌਮਾਂਤਰੀ ਬਾਲ ਲੇਖਕ ਕਾਨਫਰੰਸ ਸਫਲਤਾ ਪੂਰਵਕ ਸੰਪੰਨ

ਅੱਜ ਫਿਰ ਮਤਾ ਕਰਨ ਦੀ ਲੋੜ ਹੈ। ਖਾਲਸਾ ਪੰਥ ਤੇ ਰਾਜਨੀਤੀ ਨੂੰ ਬਚਾਉਣਾ ਜ਼ਿੰਮੇਵਾਰੀ ਹੈ। ਆਓ ਠਾਕੁਰ ਸਿੰਘ ਸੰਧਾਵਾਲੀਆ ਦੇ ਧਰਮ-ਪਰਿਵਰਤਨ ਤੋਂ ਬਚਾਉਣ ਲਈ ਸਿੰਘ ਸਭਾ ਲਹਿਰ ਨੂੰ ਪੁਨਰ-ਸੁਰਜੀਤ ਕਰਨ ਬਾਰੇ ਵਿਚਾਰ ਕਰੀਏ। ਜੇਕਰ ਕਾਂਗਰਸ ਪਾਰਟੀ ਦੇ ਆਗੂਆਂ ਨੇ ਵਾਅਦਾ ਨਹੀਂ ਨਿਭਾਇਆ ਤਾਂ ਅੱਜ ਦੀ ਕੇਂਦਰੀ ਸਰਕਾਰ ਨਾਲ ਗੱਲਬਾਤ ਸ਼ੁਰੂ ਕਰੀਏ।

ਪਿਛੋਂ ਬੈਠ ਸਰਦਾਰਾਂ ਗੁਰਮਤਾ ਕੀਤਾ,
ਕੋਈ ਅਕਲ ਦਾ ਕਰੋ ਇਲਾਜ ਯਾਰੋ।
ਫੇੜ (ਛੇੜ) ਬੁਰਛਿਆਂ ਦੀ ਸਾਡੇ ਪੇਸ਼ ਆਈ,
ਪੱਗ-ਦਾੜ੍ਹੀਆਂ ਦੀ ਰੱਖੋ ਲਾਜ ਯਾਰੋ।
ਮੁੱਠ ਮੀਟੀ ਸੀ ਏਸ ਪੰਜਾਬ ਦੀ ਜੀ,
ਇਨ੍ਹਾਂ ਖੋਲ੍ਹ ਦਿੱਤਾ ਸਾਰਾ ਪਾਜ ਯਾਰੋ।
ਸ਼ਾਹ ਮੁਹੰਮਦਾ ਮਾਰ ਕੇ ਮਰੋ ਏਥੇ,
ਕਦੇ ਰਾਜ ਨਾ ਹੋਇ ਮੁਹਤਾਜ ਯਾਰੋ।

ਕੌਮ ਦੇ ਨੌਜਵਾਨ ਅੱਜ ਵੀ ਕਮਜ਼ੋਰ ਨਹੀਂ। ਦੇਸ਼ ਲਈ ਲੜਦੇ ਹੋਏ ਸਭ ਤੋਂ ਵੱਧ ਵੀਰ ਚੱਕਰ ਤੇ ਹੋਰ ਸਨਮਾਨ ਜਿੱਤਦੇ ਹਨ। ਲੇਕਿਨ ਲੜਾਈ ਦਾ ਰਾਹ ਛੱਡ ਤਰੱਕੀ ਵਾਲੇ ਪਾਸੇ ਕਿਉਂ ਨਾ ਚੱਲੀਏ?

ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ।
ਘੋੜੇ ਆਦਮੀ ਗੋਲਿਆਂ ਨਾਲ ਉੱਡਣ,
ਹਾਥੀ ਢਹਿੰਦੇ ਸਣੇ ਅੰਬਾਰੀਆਂ ਨੀ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।

ਅੱਜ ਦਾ ਸਿੱਖ ਨੌਜਵਾਨ ਭੜਕਾਇਆ ਜਾ ਰਿਹਾ ਹੈ। ਨਾ ਨੀਤੀ ਹੈ ਤੇ ਨਾ ਹੀ ਨੇਤਾ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਹਨ! ਵਿਅਕਤੀਗਤ ਨਹੀਂ ਤਾਂ ਸੰਸਥਾ ਦੇ ਰੂਪ ਵਿੱਚ ਅੱਗੇ ਆਇਆ ਜਾਵੇ। ਸਿੱਖ ਸਮਾਜ ਵਿੱਚ ਬਹੁਤ ਹੀ ਸਤਿਕਾਰਯੋਗ, ਗਿਆਨਵਾਨ, ਤਜਰਬੇਕਾਰ ਅਤੇ ਵਿਦਵਾਨ ਹਰ ਖੇਤਰ ਵਿੱਚ ਹਨ। ਆਓ ਮਿਲ ਬੈਠੀਏ ਤੇ ਕੌਮ ਲਈ ਅਮਨ, ਸ਼ਾਂਤੀ, ਵਿੱਦਿਆ ਤੇ ਖੁਸ਼ਹਾਲੀ ਲਈ ਕੰਮ ਕਰੀਏ। ਲੋਕਤੰਤਰ ਵਿੱਚ ਹਥਿਆਰ ਨਹੀਂ, ਵਿਚਾਰ, ਤਰਕ ਤੇ ਗੱਲਬਾਤ ਦੀ ਕਲਾ ਦੀ ਲੋੜ ਹੈ।

ਸ਼ਾਹ ਮੁਹੰਮਦ ਵੀ ਅੰਤ ਵਿੱਚ ਕੌਮ ਦੀ ਢਹਿੰਦੀ ਕਲਾ ਦੀ ਗੱਲ ਕਰਦਾ ਹੋਇਆ ਸਿੱਖਾਂ ਵੱਲੋਂ ਅੰਗਰੇਜ਼ਾਂ ਲਈ ਰਸਤਾ ਸਾਫ਼ ਹੋਣ ਦਾ ਜ਼ਿਕਰ ਕਰਦਾ ਹੈ।

ਰੱਬ ਚਾਹੇਗਾ ਤਾਂ ਕਰੇਗਾ ਮਿਹਰਬਾਨੀ,
ਹੋਇਆ ਸਿੰਘਾਂ ਦਾ ਕੰਮ ਅਰਾਸਤਾ ਈ।
ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ,
ਉਹ ਦੇ ਨਾਲ ਨਾ ਕਿਸੇ ਦਾ ਵਾਸਤਾ ਈ।
ਉਹਦੇ ਨਾਲ ਨਾ ਬੈਠ ਕੇ ਗੱਲ ਕਰਨੀ,
ਖੁਦੀ ਆਪਣੀ ਵਿੱਚ ਮਹਾਸਤਾ ਈ।
ਸ਼ਾਹ ਮੁਹੰਮਦਾ ਦੌਲਤਾਂ ਜਮ੍ਹਾਂ ਕਰਦਾ,
ਸ਼ਾਹੂਕਾਰ ਦਾ ਜਿਵੇਂ ਗੁਮਾਸ਼ਤਾ ਈ।

ਅੰਤ ਵਿੱਚ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ। ਹੇ ਅਕਾਲ ਪੁਰਖ! ਮਹਾਰਾਜ ਸਾਹਿਬ ਆਪਣੇ ਚੰਗੇ ਕੰਮਾਂ ਨਾਲ ਆਪ ਦੀ ਦਰਗਾਹ ਵਿੱਚ ਸਦੀਵੀ ਨਿਵਾਸ ਬਣਾ ਕੇ ਗਏ ਹਨ। ਉਨ੍ਹਾਂ ਦੀ ਆਤਮਾ ’ਤੇ ਕਿਰਪਾ ਦ੍ਰਿਸ਼ਟੀ ਰੱਖਣਾ। ਅਸੀਂ ਜੋ ਮਹਾਰਾਜ ਸਾਹਿਬ ਦੀ ਬਰਸੀ ਮਨਾ ਰਹੇ ਹਾਂ, ਉਨ੍ਹਾਂ ਦੇ ਰਾਹ ’ਤੇ ਚੱਲਣ ਦੀ ਬਲ-ਬੁੱਧੀ ਤੇ ਕੌਮੀ ਜਜ਼ਬਾ ਬਖ਼ਸ਼ਣਾ।

729829162 27870364542555841 2049695635739157517 n
ਡਾ : ਇਕਬਾਲ ਸਿੰਘ ਲਾਲਪੁਰਾ
ਸਾਬਕਾ ਚੇਅਰਮੈਨ, ਕੌਮੀ ਘੱਟ ਗਿਣਤੀਆਂ ਕਮਿਸ਼ਨ, ਭਾਰਤ ਸਰਕਾਰ

Get real time update about this post categories directly on your device, subscribe now.

Unsubscribe
Page 3 News International Desk

Page 3 News International Desk

The Page 3 News is a Multilingual Worldwide daily newspaper founded in 2021. It is published in Bangkok, Thailand by the Page 3 News Thai Limited Partnership. Page 3 News is available to the world in all the three formats i.e. e-Paper, digital and print. The Page 3 News is having offices in many countries like Thailand, India, Canada, USA, etc. and is currently published in English, Thai, Hindi and Punjabi languages.

Related Posts

ਪੰਜਾਬ ‘ਚ ਨਸ਼ਿਆਂ ਦੇ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਏਗਾ ਮਨੁੱਖੀ ਅਧਿਕਾਰ ਕਮਿਸ਼ਨ : ਜਤਿੰਦਰ ਸਿੰਘ ਸ਼ੰਟੀ

by Page 3 News International Desk
June 21, 2026
0
1

ਸ਼ਾਮਚੁਰਾਸੀ ਤੇ ਗੜ੍ਹਸ਼ੰਕਰ ‘ਚ ਲੋਕ ਸੁਣਵਾਈ ਕੈਂਪਾਂ ਦੌਰਾਨ ਸਮੱਸਿਆਵਾਂ ਸੁਣੀਆਂ ਵਟਸਐਪ ਨੰਬਰ 9855475547 ’ਤੇ ਦਰਜ ਕਰਵਾਈ ਜਾ ਸਕਦੀ ਹੈ ਸ਼ਿਕਾਇਤ...

ਪੰਜਾਬ ਦੀ ਰਾਜਨੀਤੀ ਦਾ ਗਿਰਦਾ ਮਿਆਰ

by Page 3 News International Desk
June 16, 2026
0
21

ਇਕਬਾਲ ਸਿੰਘ ਲਾਲਪੁਰਾ ਪੰਜਾਬ ਦੇ ਅੱਜ ਦੇ ਰਾਜਸੀ ਹਾਲਾਤ ਚਿੰਤਾ ਤੇ ਗੰਭੀਰ ਚਿੰਤਨ ਦਾ ਵਿਸ਼ਾ ਹਨ। ਕਿਸੇ ਵੀ ਲੋਕ ਰਾਜ...

‘ ਨਵੀਆਂ ਕਲਮਾਂ ਨਵੀਂ ਉਡਾਣ ‘ ਪ੍ਰੋਜੈਕਟ ਤਹਿਤ ਦੂਸਰੀ ਕੌਮਾਂਤਰੀ ਬਾਲ ਲੇਖਕ ਕਾਨਫਰੰਸ ਸਫਲਤਾ ਪੂਰਵਕ ਸੰਪੰਨ

by Page 3 News International Desk
May 5, 2026
0
2

ਬਾਲ ਸਾਹਿਤ ਦੀ ਨੀਂਹ ਮਜ਼ਬੂਤ ਹੋਵੇਗੀ ਤਾਂ ਹੀ ਵਧੀਆ ਸਾਹਿਤ ਸਿਰਜਿਆ ਜਾਵੇਗਾ - ਸੁੱਖੀ ਬਾਠ ਫਗਵਾੜਾ 3 ਮਈ ( )...

ਅੰਤਰਰਾਸ਼ਟਰੀ ਸੋਨ ਤਗਮਾ ਜੇਤੂ ਖਿਡਾਰੀ ਸੁਖਮੀਤ ਸਿੰਘ ਨੂੰ ਬੋੜਾਵਾਲ ਕਾਲਜ ਦੇ ਵਿਰਾਸਤੀ ਮੇਲੇ ਤੇ ਕੀਤਾ ਗਿਆ ਸਨਮਾਨਿਤ

by Page 3 News International Desk
April 8, 2026
0
13

ਬੋੜਾਵਾਲ: ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵੱਲੋਂ 4 ਅਤੇ 5 ਅਪ੍ਰੈਲ ਨੂੰ ਕਰਵਾਇਆ ਗਿਆ ਦੋ ਦਿਨਾ ਵਿਰਾਸਤੀ ਮੇਲਾ ਬੜੇ ਹੀ...

ਯੂਪੀਐਸਸੀ ਵਿੱਚ 136ਵਾਂ ਰੈਂਕ ਹਾਸਲ ਕਰਨ ਵਾਲੀ ਮਨਪ੍ਰੀਤ ਕੌਰ ਦਾ ‘ਦਿ ਰਾਇਲ ਗਰੁੱਪ ਆਫ਼ ਕਾਲਜਿਜ਼, ਬੋੜਵਾਲ ਵਿਖੇ ਸਨਮਾਨ

by Page 3 News International Desk
March 18, 2026
0
1

ਯੂ.ਪੀ.ਐਸ.ਸੀ ਸਿਵਲ ਸਰਵਿਸ ਪ੍ਰੀਖਿਆ ਵਿੱਚ 136ਵਾਂ ਰੈਂਕ ਹਾਸਲ ਕਰਕੇ ਸ਼ਾਨਦਾਰ ਕਾਮਯਾਬੀ ਪ੍ਰਾਪਤ ਕਰਨ ਵਾਲੀ ਕਿਸਾਨ ਪਰਿਵਾਰ ਦੀ ਧੀ ਮਨਪ੍ਰੀਤ ਕੌਰ...

ਗੁਰਮਤਿ ਦਾਰਸ਼ਨਿਕਤਾ ਦਾ ਆਧਾਰ ਸਿੱਖ ਦਾ ਦੇਵਤਾ ਬਣਨ ਵਲ ਸਫ਼ਰ ਹੈ

by Page 3 News International Desk
February 7, 2026
0
3

​ਇਕਬਾਲ ਸਿੰਘ ਲਾਲਪੁਰਾ ​ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ਅਰਥਾਤ ​ਸੱਚ ਬੋਲਣਾ, ਸੱਚ ਸੁਣਨਾ, ਸੱਚ ਨੂੰ ਮੰਨਣਾ ਤੇ ਸੱਚ...

Facebook Twitter Youtube Instagram Tumblr Pinterest

Page 3 News Multilingual Worldwide

The Page 3 News is a Multilingual Worldwide daily newspaper founded in 2021. It is published in Bangkok, Thailand by the Page 3 News Thai Limited Partnership. Page 3 News is available to the world in all the three formats i.e. e-Paper, digital and print.

The Page 3 News is having offices in many countries like Thailand, India, Canada, USA, etc. and is currently published in English, Thai, Hindi and Punjabi languages.

Category

Calanderwise News

July 2026
MTWTFSS
 12345
6789101112
13141516171819
20212223242526
2728293031 
« Jun    

© 2024 Page 3 News - First Multilingual Worldwide Newspaper based in Thailand.

Welcome Back!

Login to your account below

Forgotten Password? Sign Up

Create New Account!

Fill the forms below to register

*By registering into our website, you agree to the Terms & Conditions and Privacy Policy.
All fields are required. Log In

Retrieve your password

Please enter your username or email address to reset your password.

Log In

Add New Playlist

No Result
View All Result
  • Home
  • Subscriptions
  • E-Paper
  • World News
  • Balochistan
  • USA
  • India
  • Thailand
  • Canada
  • UK
  • Australia
  • About Us
  • Contact
  • Privacy Policy
  • Terms and Conditions
  • Disclaimer

© 2024 Page 3 News - First Multilingual Worldwide Newspaper based in Thailand.

This website uses cookies. By continuing to use this website you are giving consent to cookies being used. Visit our Privacy and Cookie Policy.